ਅਕਾਲੀ ਆਗੂ ਐੱਚਐੱਸ ਵਾਲੀਆ, ਉਸ ਦੇ ਡਰਾਈਵਰ ਤੇ ਗੁਆਂਢੀ ’ਤੇ ਹਮਲਾ ਕਰਨ ਵਾਲਿਆਂ ਵਿਰੁੱਧ ਕੇਸ ਦਰਜ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਬੀਤੇ ਦਿਨੀਂ ਅਕਾਲੀ ਆਗੂ ਐੱਚਐੱਸ ਵਾਲੀਆ, ਉਸ ਦੇ ਡਰਾਈਵਰ ਤੇ ਉਸ ਦੇ ਗੁਆਂਢ ’ਚ ਰਹਿੰਦੀ ਔਰਤ ਦੇ ਘਰ ਵੜ ਕੇ ਕੁਝ ਵਿਅਕਤੀਆਂ ਨੇ ਭੰਨ-ਤੋੜ ਕਰਨ ਉਪਰੰਤ ਥਾਣਾ ਮਕਸੂਦਾ ਦੀ ਪੁਲਿਸ ਵੱਲੋਂ ਤਫਤੀਸ਼ ਕਰਨ ਮਗਰੋਂ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਹਰਕਿਰਨ ਕੌਰ ਵਾਸੀ ਮਕਾਨ ਨੰਬਰ- 690, ਜਲੰਧਰ ਕੁੰਜ ਜ਼ਿਲ੍ਹਾ ਜਲੰਧਰ ਨੇ ਬਿਆਨ ਦਿੱਤੇ ਹਨ ਕਿ ਬੀਤੇ ਦਿਨੀਂ ਦਵਿੰਦਰ ਸਿੰਘ ਤਨਵਾਰ ਉਰਫ ਰੋਮੀ, ਵਾਸੀ 777 ਕਾਲੀਆ ਕਾਲੋਨੀ, ਜਲੰਧਰ ਨਾਲ ਨਿਤਿਨ ਰਾਣਾ ਵਾਸੀ ਮਕਾਨ ਨੰ. 344, ਨੇੜੇ ਅੰਮ੍ਰਿਤਸਰ ਬਾਈਪਾਸ, ਕਾਲੀਆ ਕਾਲੋਨੀ ਜਲੰਧਰ ਨੇ ਉਸ ਦੇ ਘਰ ਅੰਦਰ ਦਾਖ਼ਲ ਹੋ ਕੇ ਭੰਨ-ਤੋੜ ਕੀਤੀ ਹੈ ਤੇ ਦਵਿੰਦਰ ਸਿੰਘ ਤਨਵਰ ਨੇ ਉਸ ਨੂੰ ਧਮਕਾ ਕੇ ਉਸ ਦੀ ਮਾਰਕੁਟਾਈ ਕਰਦਿਆਂ ਉਸ ਦੇ ਕਪੜੇ ਵੀ ਪਾੜ ਦਿੱਤੇ। ਉਸ ਨੂੰ ਜ਼ਬਰਦਸਤੀ ਗੱਡੀ ’ਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਉਹ ਵਾਰ-ਵਾਰ ਨੰਬਰ ਬਦਲ ਕੇ ਮੈਸੇਜ ਰਾਹੀਂ ਉਸ ਦੀ ਲੜਕੀ ਨੂੰ ਬੇਇੱਜ਼ਤੀ ਕਰਨ ਦੀਆਂ ਧਮਕੀਆਂ ਦਿੰਦਾ ਹੈ। ਬੀਤੇ ਦਿਨੀਂ ਵੀ ਵ੍ਹਟਸਐਪ ਨੰਬਰ ’ਤੇ ਮੈਸੇਜ ਕੀਤਾ ਕਿ ਉਸ ਦੇ ਪਤੀ ਇੰਦਰਦੀਪ ਸਿੰਘ, ਉਸਦੇ ਭਰਾ ਜਸਵਿੰਦਰ ਪਾਲ ਉਰਫ ਰੇਂਕੂ ਤੇ ਐੱਚਐੱਸ ਵਾਲੀਆ ਨੂੰ ਜਾਨ ਤੋਂ ਮਾਰ ਦੇਣਾ ਹੈ। ਜਿਸ ਦੇ ਬਿਆਨਾਂ ’ਤੇ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਅਕਾਲੀ ਆਗੂ ਹਰਕ੍ਰਿਸ਼ਨ ਸਿੰਘ ਵਾਲੀਆ ਦੇ ਡਰਾਈਵਰ ਹਰਜੀਤ ਸਿੰਘ ਵਾਸੀ ਖਹਿਰਾ ਮਾਝਾ ਨੇ ਪੁਲਿਸ ਨੂੰ ਬਿਆਨ ਦਿੱਤੇ ਹਨ ਕਿ ਉਹ ਤੇ ਹਰਕ੍ਰਿਸ਼ਨ ਸਿੰਘ ਵਾਲੀਆ ਦੋਵੇਂ ਕਾਰ ’ਚ ਸਵਾਰ ਹੋ ਕੇ ਕਪੂਰਥਲਾ ਨੂੰ ਜਾ ਰਹੇ ਸੀ ਤਾਂ ਘਰ ਤੋਂ ਥੋੜ੍ਹੀ ਹੀ ਦੂਰੀ ’ਤੇ ਕਾਰ ਚਾਲਕ ਨੇ ਉਨ੍ਹਾਂ ਦੀ ਕਾਰ ਅੱਗੇ ਕਾਰ ਲਗਾ ਕੇ ਉਨਾਂ ਨੂੰ ਰੋਕ ਲਿਆ। ਜਦ ਉਹ ਤੇ ਹਰਕ੍ਰਿਸ਼ਨ ਸਿੰਘ ਵਾਲੀਆ ਦੋਵੇਂ ਕਾਰ ’ਚੋਂ ਬਾਹਰ ਨਿਕਲੇ ਤਾਂ ਦਵਿੰਦਰ ਸਿੰਘ ਤਨਵਾਰ ਉਰਫ ਰੰਮੀ ਵਾਸੀ 777, ਕਾਲੀਆ ਕਾਲੋਨੀ, ਜਲੰਧਰ ਨਾਲ ਨਿਤਿਨ ਰਾਣਾ ਵਾਸੀ ਮਕਾਨ ਨੰ:344, ਨੇੜੇ ਅਮ੍ਰਿਤਸਰ ਬਾਈਪਾਸ ਕਾਲੀਆ ਕਾਲੋਨੀ ਜਲੰਧਰ ਸਮੇਤ ਦੇ ਹੋਰ ਅਣਪਛਾਤੇ ਵਿਅਕਤੀਆਂ ਚਾਰੇ ਵਿਅਕਤੀ ਬਾਹਰ ਨਿਕਲ ਆਏ ਤੇ ਨਿਤਿਨ ਰਾਣਾ ਉਕਤ ਨੇ ਕਾਰ ’ਚੋਂ ਤੇਜ਼ਧਾਰ ਹਥਿਆਰ ਕੱਢ ਕੇ ਦਵਿੰਦਰ ਸਿੰਘ ਤਨਵਾਰ ਉਰਫ ਰੰਮੀ ਨੂੰ ਫੜਾ ਦਿੱਤਾ ਤੇ ਦਵਿੰਦਰ ਸਿੰਘ ਤਨਵਾਰ ਉਰਫ ਰੰਮੀ ਨੇ ਉਨਾਂ ਨੂੰ ਜਾਤੀਸੂਚਕ ਸ਼ਬਦ ਕਹੇ। ਜਦ ਉਸ ਦਾ ਵਿਰੋਧ ਕੀਤਾ ਗਿਆ ਤਾਂ ਦਵਿੰਦਰ ਸਿੰਘ ਤਨਵਾਰ ਉਰਫ ਰੰਮੀ ਨੇ ਉਸ ਦੇ ਸਿਰ ’ਤੇ ਹਮਲਾ ਕੀਤਾ, ਜਿਸ ਨੂੰ ਰੋਕਣ ਲਈ ਉਸ ਨੇ ਜਦ ਆਪਣਾ ਖੱਬਾ ਹੱਥ ਸਿਰ ਉਪਰ ਰੱਖਿਆ ਤਾਂ ਤੇਜ਼ਧਾਰ ਹਥਿਆਰ ਨਾਲ ਉਸ ਦੇ ਖੱਬੇ ਹੱਥ ਦੀ ਉਂਗਲ ਵੱਢੀ ਗਈ ਤੇ ਹਰਕ੍ਰਿਸ਼ਨ ਸਿੰਘ ਵਾਲੀਆ ਦੀ ਪੱਗ ਲਾਹ ਦਿੱਤੀ। ਜਿਸ ਤੋਂ ਬਾਅਦ ਦੋਵਾਂ ਧਿਰਾਂ ਆਪਸ ’ਚ ਹੱਥੋਪਾਈ ਹੋ ਗਈਆਂ। ਰੋਲਾ ਪੈਂਦਾ ਦੇਖ ਕੇ ਲੋਕਾਂ ਦਾ ਹੰਜੂਮ ਇੱਕਠਾ ਹੋ ਗਿਆ, ਜਿਨਾਂ ਦਵਿੰਦਰ ਸਿੰਘ ਤਨਵਾਰ ਉਰਫ ਰੰਮੀ ਤੇ ਨਿਤਿਨ ਰਾਣਾ ਉਕਤਾਨ ਦੀ ਕੁੱਟਮਾਰ ਕੀਤੀ ਤੇ ਇਸ ਦੇ ਦੋ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ ਤੇ ਉਸ ਉਪਰੰਤ ਨਿਤਿਨ ਰਾਣਾ (ਪੀਬੀ-90-0243) ਕਾਰ ’ਚ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਵੱਲੋਂ ਉਕਤ ਬਿਆਨਾਂ ਦੇ ਆਧਾਰ ’ਤੇ ਤੇ ਹਰਜੀਤ ਸਿੰਘ ਦੇ ਡਾਕਟਰੀ ਮੁਆਇਨੇ ਉਪਰੰਤ ਦਵਿੰਦਰ ਸਿੰਘ ਤਨਵਾਰ ਉਰਫ ਰੰਮੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।