ਮੁਫ਼ਤ ਇਲਾਜ ਲਈ ਸਿਹਤ ਕਾਰਡ ਬਣਾਏ
ਦਸ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ਕਾਰਡ ਬਣਾਏ
Publish Date: Tue, 21 Apr 2026 07:52 PM (IST)
Updated Date: Tue, 21 Apr 2026 07:55 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਨੇੜਲੇ ਪਿੰਡ ਸਿੱਧੂ ਪੁਰ ਦੇ ਪੰਚਾਇਤ ਘਰ ’ਚ ਲਵਪ੍ਰੀਤ ਸਿੰਘ ਕੰਪਿਊਟਰ ਆਪ੍ਰੇਟਰ, ਸਰਬਜੀਤ ਸਿੰਘ, ਹਰਬਿੰਦਰ ਕੌਰ ਆਸ਼ਾ ਵਰਕਰ ਤੇ ਨੀਲਮ ਮਲਿਕ ਆਸ਼ਾ ਵਰਕਰ ’ਤੇ ਆਧਾਰਤ ਟੀਮ ਵੱਲੋਂ ਪਿੰਡ ਦੇ ਵਸਨੀਕਾਂ ਦੇ ਦਸ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਕਰਵਾਉਣ ਲਈ ਕਾਰਡ ਬਣਾਏ ਗਏ। ਟੀਮ ਵੱਲੋਂ ਦੱਸਿਆ ਗਿਆ ਕਿ ਮੰਗਲ ਵਾਰ ਨੂੰ ਲੋਕਾਂ ਦੇ 35 ਕਾਰਡ ਬਣਾਏ ਗਏ ਹਨ। ਉਨਾਂ ਕਿਹਾ ਕਿ ਕਾਰਡ ਬਨਾਉਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਹੈ। ਇਸ ਮੌਕੇ ਮੁਖਤਿਆਰ ਮੁਹੰਮਦ, ਰਫੀ ਮੁਹੰਮਦ, ਨੀਲਮ, ਸੋਨੀਆ, ਮਨਜੀਤ ਸਿੰਘ, ਸਲਮਾ, ਸ਼ਬਾਨਾ, ਰਸ਼ੀਦ ਮੁਹੰਮਦ, ਸੈਰਾਂ ਬੇਗ਼ਮ, ਨਜਮਾ, ਸੀਮਾ ਬੇਗ਼ਮ, ਸ਼ਮਾ ਬੇਗ਼ਮ, ਸੁਰੱਈਆ ਬੇਗ਼ਮ, ਰੌਣਕ ਅਲੀ, ਸਰਦਾਰ ਮੁਹੰਮਦ, ਮਨਜੀਤ ਸਿੰਘ, ਘੋਨਾ, ਸੇਮਾ, ਪੱਪੂ ਤੇ ਹਰਪ੍ਰੀਤ ਕੌਰ ਵੀ ਮੌਜੂਦ ਸਨ।