ਬਾਬਾ ਬਾਲਕ ਨਾਥ ਜੀ ਦੀ ਸਾਲਾਨਾ ਯਾਤਰਾ ਦਾ ਕੀਤਾ ਕਾਰਡ ਜਾਰੀ
ਬਾਬਾ ਬਾਲਕ ਨਾਥ ਜੀ ਦੀ ਸਾਲਾਨਾ ਯਾਤਰਾ ਦਾ ਕੀਤਾ ਕਾਰਡ ਜਾਰੀ
Publish Date: Sun, 11 Jan 2026 06:51 PM (IST)
Updated Date: Mon, 12 Jan 2026 04:13 AM (IST)

ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਮੰਦਰ ਸਿੱਧ ਬਾਬਾ ਬਾਲਕ ਨਾਥ ਜੀ ਡੇਰਾ ਸੰਤ ਬਾਬਾ ਸੁਖਦੇਵ ਗਿਰੀ ਜੀ ਤੇ ਸੰਤ ਬਾਬਾ ਬਲਬੀਰ ਗਿਰੀ ਜੀ ਦੇ ਆਸ਼ੀਰਵਾਦ ਨਾਲ ਸਿੱਧ ਬਾਬਾ ਬਾਲਕ ਨਾਥ ਜੀ ਦੀ 68ਵੀਂ ਸਾਲਾਨਾ ਯਾਤਰਾ ਦਾ ਗੁਰੂ ਮਾਤਾ ਕਮਲਜੀਤ ਕੌਰ ਦੀ ਦੇਖ-ਰੇਖ ਹੇਠ ਕਾਰਡ ਰਿਲੀਜ਼ ਕੀਤਾ ਗਿਆ, ਜਿਸ ’ਚ 13 ਫਰਵਰੀ ਨੂੰ ਮਹਿੰਦੀ ਦੀ ਰਸਮ ਹੋਵੇਗੀ। 14 ਨੂੰ ਸਵੇਰੇ ਝੰਡੇ ਚੜ੍ਹਾਉਣ ਦੀ ਰਸਮ ਉਪਰੰਤ ਹਵਨ ਯੱਗ ਤੇ ਲੰਗਰ ਚੱਲੇਗਾ। ਰਾਤ ਨੂੰ ਬਾਬਾ ਬਾਲਕ ਨਾਥ ਜੀ ਦੀ ਚੌਕੀ ਕਰਵਾਈ ਜਾਵੇਗੀ। 15 ਫਰਵਰੀ ਨੂੰ ਸਵੇਰੇ ਸ਼ਾਹ ਤਲਾਈ ਹਿਮਾਚਲ ਪ੍ਰਦੇਸ਼ ਲਈ ਸੰਗਤਾਂ ਬਾਬਾ ਜੀ ਦੇ ਜੈਕਾਰਿਆਂ ਨਾਲ ਰਵਾਨਾ ਹੋਣਗੀਆਂ। ਯਾਤਰਾ ਦਿਓਟ ਸਿੱਧ ਬਾਬਾ ਬਾਲਕ ਨਾਥ ਮੰਦਰ ਹਿਮਾਚਲ ਪ੍ਰਦੇਸ਼ ਤੋਂ ਪੀਰ ਨਿਗਾਹਾ ਤੱਕ ਹੋਵੇਗੀ। ਇਸ ਮੌਕੇ ਗੱਦੀਨਸ਼ੀਨ ਗੁਰੂ ਮਾਤਾ ਕਮਲਜੀਤ ਤੇ ਮੁੱਖ ਸੇਵਾਦਾਰ ਸਾਗਰ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਸਾਲ ਵੀ ਬਾਬਾ ਜੀ ਦੇ ਦਰਸ਼ਨਾਂ ਲਈ ਚਾਲਾ ਯਾਤਰਾ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਮੌਕੇ ਸਰਦੂਲ ਚੰਦ, ਰਕੇਸ਼ ਕੁਮਾਰ, ਪ੍ਰਿਤਪਾਲ ਸਿੰਘ, ਨੋਨੂ ਕੁਮਾਰ, ਜਤਿੰਦਰ ਕੁਮਾਰ ਫੌਜੀ, ਕਸ਼ਮੀਰ, ਸੰਨੀ ਸੈਕਟਰੀ, ਕਾਬਲ ਸਿੰਘ, ਜਸਪ੍ਰੀਤ ਸਿੰਘ, ਸੋਮਨਾਥ, ਠੇਕੇਦਾਰ ਬਾਵਾ ਸਿੰਘ, ਕੈਪਟਨ ਸਿੰਘ, ਮਲਕੀਤ ਸਿੰਘ, ਧਰੁਵ, ਕੁਲਰਾਜ, ਅੰਸ਼ੂਮਨ, ਤੇਜਸ ਦੀਪ, ਜੋਗਾ ਸਿੰਘ, ਜਗਜੀਤ ਸਿੰਘ, ਗਗਨ ਮਨਜੀਤ ਕੁਮਾਰ, ਰਾਣੋ ਦੇਵੀ, ਕਮਲੇਸ਼ ਰਾਣੀ, ਪ੍ਰਿਅੰਕਾ, ਕਿੰਦਰ, ਬਬੀਤਾ ਦੇਵੀ ਤੇ ਬਾਬਾ ਜੀ ਦੇ ਭਗਤ ਜਨ ਮੌਜੂਦ ਸੀ।