ਕਾਰ ਬੇਕਾਬੂ ਹੋ ਕੇ ਖੇਤਾਂ ’ਚ ਪਲਟੀ, ਦੋ ਜ਼ਖਮੀ
ਕਾਰ ਬੇਕਾਬੂ ਹੋ ਕੇ ਖੇਤਾਂ ’ਚ ਪਲਟੀ, ਦੋ ਜ਼ਖਮੀ
Publish Date: Wed, 11 Feb 2026 10:51 PM (IST)
Updated Date: Wed, 11 Feb 2026 10:53 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਅੱਡਾ ਕਾਲਾ ਬੱਕਰਾ ਨੇੜੇ ਜਲੋਵਾਲ ਕਾਲੋਨੀ ਵਿਖੇ ਇਕ ਕਾਰ ਬੇਕਾਬੂ ਹੋ ਕੇ ਖੇਤਾਂ ’ਚ ਜਾ ਪਲਟੀ, ਜਿਸ ਕਾਰਨ ਦੋ ਵਿਅਕਤੀ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਕਰੇਟਾ ਕਾਰ (ਨੰਬਰ ਯੂਕੇ-07-ਐੱਚਸੀ-9959) ਸੰਤੁਲਨ ਵਿਗੜਣ ਕਾਰਨ ਸੜਕ ਤੋਂ ਹਟ ਕੇ ਖੇਤਾਂ ’ਚ ਜਾ ਪਲਟੀ। ਹਾਦਸੇ ਦੌਰਾਨ ਕਾਰ ’ਚ ਸਵਾਰ ਸੱਤਿਅਮ ਦੀਕਸ਼ਿਤ ਪੁੱਤਰ ਸੰਤੋਖ ਦੀਕਸ਼ਿਤ ਤੇ ਰਤਨੇਸ਼ ਦੀਕਸ਼ਿਤ ਪੁੱਤਰ ਸੰਤੋਖ ਦੀਕਸ਼ਿਤ, ਦੋਵੇਂ ਵਾਸੀ ਗਾਜ਼ੀਆਬਾਦ, ਜ਼ਖਮੀ ਹੋ ਗਏ। ਐੱਮਡੀਟੀ ਡਿਵਾਈਸ ਰਾਹੀਂ ਸੂਚਨਾ ਮਿਲਣ ਉਪਰੰਤ ਸੜਕ ਸੁਰੱਖਿਆ ਫੋਰਸ ਦੀ ਐੱਸਐੱਸ ਟੀਮ ਮੌਕੇ ’ਤੇ ਪੁੱਜੀ। ਟੀਮ ਦੇ ਇੰਚਾਰਜ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਨੂੰ ਮੌਕੇ ’ਤੇ ਪਹਿਲੀ ਸਹਾਇਤਾ ਦੇਣ ਤੋਂ ਬਾਅਦ ਇਲਾਜ ਲਈ ਸਿਵਲ ਹਸਪਤਾਲ ਕਾਲਾ ਬੱਕਰਾ ਵਿਖੇ ਦਾਖਲ ਕਰਵਾਇਆ ਗਿਆ। ਹਾਦਸੇ ਸਬੰਧੀ ਜਾਣਕਾਰੀ ਪੁਲਿਸ ਚੌਕੀ ਲਾਧੜਾਂ ਦੇ ਇੰਚਾਰਜ ਏਐੱਸਆਈ ਸਰਬਜੀਤ ਸਿੰਘ ਨੂੰ ਦੇ ਦਿੱਤੀ ਗਈ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।