ਤੇਲ ਪੁਆ ਕੇ ਭੱਜਦਿਆਂ ਦੀ ਕਾਰ ਹਾਦਸਾਗ੍ਰਸਤ
ਸੰਗੀਤਾ ਸ਼ਰਮਾ,ਪੰਜਾਬੀ ਜਾਗਰਣ, ਜੰਡਿਆਲਾ
Publish Date: Thu, 26 Feb 2026 10:48 PM (IST)
Updated Date: Thu, 26 Feb 2026 10:52 PM (IST)
ਸੰਗੀਤਾ ਸ਼ਰਮਾ,ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ: ਬੁੰਡਾਲਾ ਦੇ ਇੱਕ ਪੈਟਰੋਲ ਪੰਪ ਤੋਂ ਗੱਡੀ ਵਿਚ ਤੇਲ ਪੁਆਕੇ ਗੱਡੀ ਭਜਾ ਕੇ ਲਿਜਾਣ ਦੇ ਦੋਸ਼ ਹੇਠ ਕਾਰ ਸਵਾਰਾਂ ਖਿਲਾਫ ਵੱਖ ਵੱਖ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਗੁਰਾਇਆ ਰੋਡ ਜੰਡਿਆਲਾ ਦੀ ਸ਼ਿਕਾਇਤ ਉਪਰ ਮੁਕੱਦਮਾ ਦਰਜ ਕੀਤਾ ਗਿਆ ਹੈ। ਉਸ ਨੇ ਦਿੱਤੀ ਸ਼ਿਕਾਇਤ ਵਿਚ ਪੁਲਿਸ ਨੂੰ ਦੱਸਿਆ ਕਿ ਲੰਘੀ ਰਾਤ ਨੂੰ ਤਕਰੀੀਬ 8 ਵਜੇ ਇਕ ਵਿਅਕਤੀ ਆਪਣੀ ਮਾਰੂਤੀ ਸਵਿਫਟ ਕਾਰ ਨੰਬਰ ਪੀਬੀ08-ਐਫਜੀ-1553 ਲੈਕੇ ਪੈਟਰੋਲ ਪੰਪ ਤੇ ਆਏ। ਉਨ੍ਹਾਂ ਆਪਣੀ ਕਾਰ ਵਿੱਚ ਇਕ ਹਜ਼ਾਰ ਰੁਪਏ ਦਾ ਪੈਟਰੋਲ ਪੁਆ ਲਿਆ ਅਤੇ ਬਿਨਾਂ ਪੈਸੇ ਦਿੱਤਿਆਂ ਗੱਡੀ ਭਜਾ ਕੇ ਲੈ ਗਏ। ਉਸਨੇ ਦੱਸਿਆ ਕਿ ਅਸੀਂ ਦੋ ਜਣਿਆਂ ਨੇ ਕਾਰ ਕਰੇਟਾ ਨੰਬਰੀ ਪੀਬੀ08-ਏਏ-0009 ਦਾ ਬਿਨਾਂ ਪੇਮੈਂਟ ਕੀਤਿਆਂ ਭੱਜੀ ਗੱਡੀ ਦਾ ਪਿੱਛਾ ਕੀਤਾ। ਉਨ੍ਹਾਂ ਗੱਡੀ ਰੋਕਣ ਦੀ ਬਜਾਏ ਉਨ੍ਹਾਂ ਗੱਡੀ ’ਚ ਜ਼ੋਰ ਨਾਲ ਗੱਡੀ ਮਾਰੀ, ਜਿਸ ਨਾਲ ਉਨ੍ਹਾਂ ਦੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਹ ਅਤੇ ਉਸ ਦਾ ਸਾਥੀ ਰਕੇਸ਼ ਕੁਮਾਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਥਾਣਾ ਨੂਰਮਹਿਲ ਪੁਲਿਸ ਨੇ ਗੱਡੀ ਭਜਾਉਣ ਵਾਲਿਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।