ਅਗਨੀਵੀਰ ਭਰਤੀ ਲਈ 1 ਤੱਕ ਕਰ ਸਕਦੇ ਆਨਲਾਈਨ ਰਜਿਸਟ੍ਰੇਸ਼ਨ
ਭਾਰਤੀ ਫੌਜ ’ਚ ਅਗਨੀਵੀਰ ਭਰਤੀ ਲਈ 1 ਅਪ੍ਰੈਲ ਤੱਕ ਕਰ ਸਕਦੇ ਹਨ ਆਨਲਾਈਨ ਰਜਿਸਟ੍ਰੇਸ਼ਨ
Publish Date: Sun, 15 Mar 2026 08:44 PM (IST)
Updated Date: Sun, 15 Mar 2026 08:46 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡਿਪਟੀ ਡਾਇਰੈਕਟਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਨੀਲਮ ਮਹੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਫੌਜ ’ਚ ਅਗਨੀਵੀਰ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ 1 ਅਪ੍ਰੈਲ ਤੱਕ ਵੈੱਬ ਪੋਰਟਲ www.joinindianarmy.nic.in ’ਤੇ ਕੀਤਾ ਜਾ ਸਕਦਾ ਹੈ। ਆਨਲਾਈਨ ਪ੍ਰੀਖਿਆ 1 ਜੂਨ ਨੂੰ ਹੋਵੇਗੀ। ਉਮੀਦਵਾਰ ਦੀ ਜਨਮ ਤਰੀਕ 1 ਜੁਲਾਈ 2005 ਤੋਂ 1 ਜੁਲਾਈ 2009 ਵਿਚਕਾਰ ਹੋਣੀ ਚਾਹੀਦੀ ਹੈ। ਵਿੱਦਿਅਕ ਯੋਗਤਾ ਬਾਰੇ ਦੱਸਿਆ ਗਿਆ ਕਿ ਅਗਨੀਵੀਰ ਜੀਡੀ ਲਈ ਉਮੀਦਵਾਰ ਦਾ 10ਵੀਂ ਪਾਸ (45 ਫ਼ੀਸਦੀ ਨੰਬਰਾਂ ਨਾਲ) ਹੋਣਾ ਲਾਜ਼ਮੀ ਹੈ। ਅਗਨੀਵੀਰ ਟੈਕਨੀਕਲ ਲਈ 12ਵੀਂ ਪਾਸ (ਸਾਇੰਸ, ਪੀਸੀਐੱਮ) ਹੋਣਾ ਚਾਹੀਦਾ ਹੈ। ਅਗਨੀਵੀਰ ਕਲਰਕ/ਐੱਸਕੇਟੀ ਲਈ 10ਵੀਂ ਪਾਸ (60 ਫ਼ੀਸਦੀ ਨੰਬਰਾਂ ਨਾਲ) ਤੇ ਅਗਨੀਵੀਰ ਟਰੇਡਜ਼ਮੈਨ ਲਈ 8ਵੀਂ ਜਾਂ 10ਵੀਂ ਪਾਸ ਹੋਣਾ ਲਾਜ਼ਮੀ ਹੈ। ਪੰਜਾਬ ਸਰਕਾਰ ਵੱਲੋਂ ਸਥਾਪਿਤ ਸੀ-ਪਾਈਟ ਕੈਂਪ, ਥੇਹ ਕਾਂਜਲਾ, ਕਪੂਰਥਲਾ ’ਚ ਇਸ ਭਰਤੀ ਲਈ ਇਛੁੱਕ ਉਮੀਦਵਾਰ ਲਿਖਤੀ ਤੇ ਫਿਜ਼ੀਕਲ ਟੈਸਟ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਪ੍ਰਾਪਤ ਕਰ ਸਕਦੇ ਹਨ। ਇੱਥੇ ਵਿਦਿਆਰਥੀਆਂ ਨੂੰ ਹੋਸਟਲ, ਖਾਣਾ, ਜਿਮ, ਸਮਾਰਟ ਕਲਾਸਰੂਮ ਆਦਿ ਸਮੇਤ ਸਾਰੀਆਂ ਸਹੂਲਤਾਂ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਛੁੱਕ ਉਮੀਦਵਾਰ ਕੈਂਪ ਦੇ ਹੈਲਪਲਾਈਨ ਨੰਬਰ 83601-63527 ਤੇ 69002-00733 ’ਤੇ ਸੰਪਰਕ ਕਰ ਸਕਦੇ ਹਨ।