ਦਿ ਲੈਂਡ ਮਾਰਕ ਸਕੂਲ ਵਿਖੇ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਅੱਜ
ਦਿ ਲੈਂਡ ਮਾਰਕ ਸਕੂਲ ਵਿਖੇ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਅੱਜ
Publish Date: Sun, 11 Jan 2026 07:37 PM (IST)
Updated Date: Mon, 12 Jan 2026 04:15 AM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਦਿ ਲੈਂਡਮਾਰਕ ਸਕੂਲ ’ਚ 12 ਜਨਵਰੀ ਨੂੰ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਲਾਇਆ ਜਾ ਰਿਹਾ ਹੈ। ਇਹ ਕੈਂਪ ਯੂਕੇ ਆਧਾਰਿਤ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕੁਲਵੰਤ ਸਿੰਘ ਧਾਰੀਵਾਲ ਵੱਲੋਂ ਵਰਲਡ ਕੈਂਸਰ ਕੇਅਰ ਜਲੰਧਰ ਦੇ ਸਹਿਯੋਗ ਨਾਲ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਚਲੇਗਾ। ਸਕੂਲ ਦੇ ਐੱਮਡੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ’ਤੇ ਮਰੀਜ਼ਾਂ ਲਈ ਸ਼ੂਗਰ ਤੇ ਬੀਪੀ ਚੈੱਕਅੱਪ, ਔਰਤਾਂ ਲਈ ਛਾਤੀ ਮੋਮੋਗ੍ਰਫੀ, ਬੱਚੇਦਾਨੀ ਪੈਪਸਮੇਅਰ ਟੈਸਟ, ਬੰਦਿਆਂ ਲਈ ਪੀਐੱਸਏ ਟੈਸਟ, ਮੂੰਹ ਤੇ ਗਲੇ ਦੀ ਜਾਂਚ, ਹੱਡੀਆਂ ਦੀ ਜਾਂਚ, ਜਨਰਲ ਦਵਾਈਆਂ ਤੇ ਅੱਖਾਂ ਦੀ ਜਾਂਚ ਦੀ ਵਿਵਸਥਾ ਕੀਤੀ ਜਾਵੇਗੀ। ਸੁਖਵਿੰਦਰ ਸਿੰਘ ਨੇ ਸਾਰੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਲੋਕ ਲੈਂਡਮਾਰਕ ਸਕੂਲ ਪਹੁੰਚ ਕੇ ਇਨ੍ਹਾਂ ਸਿਹਤ ਸਹੂਲਤਾਂ ਦਾ ਲਾਭ ਉਠਾਵਣ ਤੇ ਆਪਣਾ ਟੈਸਟ ਕਰਵਾਉਣ।