ਪ੍ਰਦੂਸ਼ਣ ਰੋਕਣ ਲਈ ਨਹਿਰ ਦੀ ਫੈਂਸਿੰਗ ਦਾ ਕੰਮ ਸ਼ੁਰੂ
ਜਾਸ, ਜਲੰਧਰ : ਨਗਰ
Publish Date: Tue, 21 Apr 2026 08:37 PM (IST)
Updated Date: Tue, 21 Apr 2026 08:40 PM (IST)
ਜਾਸ, ਜਲੰਧਰ : ਨਗਰ ਨਿਗਮ ਦੀ ਬੀਐਂਡਆਰ ਸ਼ਾਖਾ ਦੇ ਐੱਸਈ ਰਜਨੀਸ਼ ਡੋਗਰਾ ਨੇ ਮੰਗਲਵਾਰ ਨੂੰ ਜਲੰਧਰ ਵੈਸਟ ਹਲਕੇ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਕੈਬਨਿਟ ਮੰਤਰੀ ਮੋਹਿੰਦਰ ਭਗਤ ਤੇ ਮੇਅਰ ਵਨੀਤ ਧੀਰ ਦੇ ਨਿਰਦੇਸ਼ 'ਤੇ ਐੱਸਈ ਡੋਗਰਾ ਨੇ ਬਿਸਤ ਦੋਆਬ ਨਹਿਰ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਫੈਂਸਿੰਗ ਦੇ ਕੰਮ ਦਾ ਜਾਇਜ਼ਾ ਲਿਆ। ਨਹਿਰ ’ਚ ਲੋਕਾਂ ਵੱਲੋਂ ਕੂੜਾ ਨਾ ਸੁੱਟਿਆ ਜਾਵੇ, ਇਸ ਲਈ ਨਹਿਰ ਕੰਢੇ 8 ਫੁੱਟ ਉੱਚੀ ਲੋਹੇ ਦੀ ਫੈਂਸਿੰਗ ਖੜ੍ਹੀ ਕੀਤੀ ਜਾ ਰਹੀ ਹੈ।
ਐੱਸਈ ਰਜਨੀਸ਼ ਡੋਗਰਾ ਨੇ 120 ਫੁੱਟ ਰੋਡ 'ਤੇ ਉਸਾਰੀ ਅਧੀਨ ਕਬੀਰ ਭਵਨ ਦੇ ਕੰਮ ਦੀ ਜਾਂਚ ਕੀਤੀ। ਬਸਤੀ ਦਾਨਿਸ਼ਮੰਦਾਂ ਦੀ ਐਂਟਰੀ 'ਤੇ ਕੜੀ ਵਾਲੇ ਚੌਕ ਵਿਚ ਉਸਾਰੀ ਕਾਰਜ ਦਾ ਨਿਰੀਖਣ ਕੀਤਾ। ਇਸ ਤੋਂ ਇਲਾਵਾ ਕਈ ਹੋਰ ਕਾਰਜਾਂ ਦਾ ਵੀ ਜਾਇਜ਼ਾ ਲਿਆ। ਐੱਸਈ ਡੋਗਰਾ ਨੇ ਟੀਮ ਦੇ ਨਾਲ ਨਿਰੀਖਣ ਕਰਨ ਦੇ ਬਾਅਦ ਕੈਬਨਿਟ ਮੰਤਰੀ ਨੂੰ ਰਿਪੋਰਟ ਦਿੱਤੀ। ਕੈਬਨਿਟ ਮੰਤਰੀ ਭਗਤ ਨੇ ਕਿਹਾ ਕਿ ਕਿਸੇ ਵੀ ਕੰਮ ’ਚ ਗੁਣਵੱਤਾ ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ। ਜੋ ਵੀ ਵਿਕਾਸ ਕਾਰਜ ਚੱਲ ਰਹੇ ਹਨ, ਉਨ੍ਹਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਬਿਹਤਰ ਸੜਕਾਂ, ਸਟ੍ਰੀਟ ਲਾਈਟਾਂ, ਪਾਣੀ ਦੀ ਸਪਲਾਈ ਤੇ ਹੋਰ ਸੁਵਿਧਾਵਾਂ ਮਿਲਦੀਆਂ ਰਹਿਣ। ਮੰਤਰੀ ਨੇ ਕਿਹਾ ਕਿ ਉਹ ਖ਼ੁਦ ਵਿਚ-ਵਿਚਾਲੇ ਸਾਰੇ ਕੰਮਾਂ ਦੀ ਰਸਮੀ ਜਾਂਚ ਕਰ ਰਹੇ ਹਨ। ਜੇ ਕਿਸੇ ਵੀ ਕੰਮ ’ਚ ਗੜਬੜ ਜਾਂ ਲਾਪਰਵਾਹੀ ਪਾਈ ਜਾਂਦੀ ਹੈ ਤਾਂ ਵੱਡੀ ਕਾਰਵਾਈ ਕੀਤੀ ਜਾਵੇਗੀ। ਠੇਕੇਦਾਰਾਂ ਨੂੰ ਸਾਫ਼ ਨਿਰਦੇਸ਼ ਦਿੱਤੇ ਜਾਣਗੇ ਕਿ ਲੋਕਾਂ ਦੇ ਪੈਸਿਆਂ ਦੀ ਸਹੀ ਵਰਤੋਂ ਹੋਵੇ।