ਪਿੰਡ ਸੰਘਵਾਲ ’ਚ ਹੈਲਥ ਕਾਰਡ ਬਣਾਉਣ ਲਈ ਲੱਗਾ ਕੈਂਪ
ਪਿੰਡ ਸੰਘਵਾਲ ਵਿਖੇ ਲਾਭਪਾਤਰੀਆਂ ਦੇ ਹੈਲਥ ਕਾਰਡ ਬਣਾਉਣ ਲਈ ਕੈਂਪ ਲਗਾਇਆ
Publish Date: Wed, 18 Mar 2026 07:48 PM (IST)
Updated Date: Wed, 18 Mar 2026 07:52 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ 10 ਲੱਖ ਤੱਕ ਦੇ ਫਰੀ ਇਲਾਜ ਵਾਲੇ ਹੈਲਥ ਕਾਰਡ ਬਣਾਉਣ ਸਬੰਧੀ ਹਲਕਾ ਇੰਚਾਰਜ ਆਦਮਪੁਰ ਪਵਨ ਕੁਮਾਰ ਟੀਨੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ ਆਦਮਪੁਰ ਦੇ ਪਿੰਡ ਸੰਘਵਾਲ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ 10 ਲੱਖ ਤੱਕ ਦੇ ਫਰੀ ਇਲਾਜ ਵਾਲੇ ਕਾਰਡ ਬਣਾਉਣ ਸਬੰਧੀ ਹੈਲਥ ਕਾਰਡ ਕੈਂਪ ਆਮ ਆਦਮੀ ਪਾਰਟੀ ਦੇ ਆਗੂ ਜਸਪ੍ਰੀਤ ਸਿੰਘ ਚਾਹਲ ਤੇ ਸਾਬਕਾ ਸਰਪੰਚ ਮਾਸਟਰ ਭਾਗ ਰਾਮ ਦੀ ਅਗਵਾਈ ’ਚ ਲਗਾਇਆ ਗਿਆ। ਇਹ ਹੈਲਥ ਕਾਰਡ ਕੈਂਪ 17 ਮਾਰਚ ਤੋਂ ਸ਼ੁਰੂ ਹੋ ਕੇ 22 ਮਾਰਚ ਤੱਕ ਨਿਰੰਤਰ ਜਾਰੀ ਰਹੇਗਾ। ਇਸ ਕੈਂਪ ’ਚ ਪਿੰਡ ਸੰਘਵਾਲ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ 10 ਲੱਖ ਤੱਕ ਦੇ ਫਰੀ ਹੈਲਥ ਕਾਰਡ ਬਣਾਉਣ ਸਬੰਧੀ ਲਾਭ ਪ੍ਰਾਪਤ ਹੋਵੇਗਾ। ਪਿੰਡ ਨਿਵਾਸੀਆਂ ਨੇ ਇਸ ਕੈਂਪ ਦਾ ਲਾਹਾ ਲਿਆ। ਇਸ ਮੌਕੇ ’ਤੇ ਆਪ ਆਗੂ ਜਸਪ੍ਰੀਤ ਸਿੰਘ ਚਾਹਲ ਤੇ ਸਾਬਕਾ ਸਰਪੰਚ ਮਾ: ਭਾਗਰਾਮ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵਚਨਵੱਧ ਹੈ ਇਸ ਲਈ ਲੋਕਾਂ ਨੂੰ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਦੀਸ਼ ਸਿੰਘ ਪੰਚ, ਅਮਨ ਕੁਮਾਰ, ਰਮੇਸ਼ ਲਾਲ, ਰਮਿੰਦਰ ਸਿੰਘ ਗੋਕਾ, ਅਸ਼ੋਕ ਕੁਮਾਰ, ਰਿੰਕਾ, ਕਮਲਜੀਤ ਸਿੰਘ, ਸੌਰਵ ਪਾਲ, ਪਵਨ ਕੁਮਾਰ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।