ਪਿੰਡ ਬੱਲਾਂ ’ਚ ਹੈਲਥ ਕਾਰਡ ਬਣਾਉਣ ਸਬੰਧੀ ਲੱਗਾ ਕੈਂਪ
ਸੁਰਜੀਤ ਪਾਲ, ਪੰਜਾਬੀ ਜਾਗਰਣ,
Publish Date: Fri, 20 Mar 2026 08:56 PM (IST)
Updated Date: Fri, 20 Mar 2026 08:58 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ :
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਹਲਕਾ ਕਰਤਾਰਪੁਰ ਦੇ ਪਿੰਡ ਬੱਲਾਂ ’ਚ 10 ਲੱਖ ਤੱਕ ਦੇ ਮੁਫ਼ਤ ਇਲਾਜ ਵਾਲੇ ਹੈਲਥ ਕਾਰਡ ਬਣਾਉਣ ਸਬੰਧੀ ਕੈਂਪ ਲਾਇਆ ਗਿਆ। ਹੈਲਥ ਕਾਰਡ ਬਣਾਉਣ ਸਬੰਧੀ ਕੈਂਪ ਦੀ ਸ਼ੁਰੂਆਤ ਪਿੰਡ ਦੇ ‘ਆਪ’ ਆਗੂ ਤੇ ਵਰਕਰਾਂ ਦੀ ਟੀਮ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸ਼ੁਰੂਆਤ ਕੀਤੀ ਗਈ। ਇਸ ਕੈਂਪ ’ਚ ਪਿੰਡ ਬੱਲਾਂ ਤੇ ਆਸ-ਪਾਸ ਦੇ ਪਿੰਡਾਂ ਦੇ ਲਾਭਪਾਤਰੀਆਂ ਨੇ ਲਾਭ ਪ੍ਰਾਪਤ ਕੀਤਾ। ਕੈਂਪ ਦੌਰਾਨ ਪਹਿਲੇ ਦਿਨ 71 ਦੇ ਕਰੀਬ ਲਾਭਪਾਤਰੀਆਂ ਨੇ ਹੈਲਥ ਕਾਰਡ ਬਣਵਾਏ, ਜਿਸ ’ਚ ਲਾਭਪਾਤਰੀਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 10 ਲੱਖ ਤੱਕ ਦੇ ਫਰੀ ਇਲਾਜ ਦੀ ਸੁਵਿਧਾ ਪ੍ਰਾਪਤ ਹੋਵੇਗੀ। ਇਸ ਮੌਕੇ ਐੱਸਡੀਐੱਮ ਸ਼ਾਇਰੀ ਮਲਹੋਤਰਾ, ਕਾਨੂੰਗੋ ਵਰਿੰਦਰ ਕੁਮਾਰ, ਬੀਡੀਪੀਓ ਸੇਵਾ ਸਿੰਘ, ਪਟਵਾਰੀ ਆਕਾਸ਼ ਕੁਮਾਰ, ਹਲਕਾ ਕੋਆਰਡੀਨੇਟਰ ਬੀਰ ਚੰਦ ਸੁਰੀਲਾ, ਸਾਬਕਾ ਸਰਪੰਚ ਪਿਆਰਾ ਸਿੰਘ, ਆਪ ਆਗੂ ਨੰਬਰਦਾਰ ਸੰਦੀਪ ਬਿਰਦੀ, ਵਿਵੇਕ ਭਾਰਗਵ, ਯੁਵਰਾਜ ਭਾਰਗਵ, ਬਲਜੀਤ ਸਿੰਘ ਕਰਨਵੀਰ ਸਿੰਘ, ਸੰਦੀਪ ਸਿੰਘ, ਜਸਪਿੰਦਰ ਸਿੰਘ, ਅਮਰੀਕ ਲਾਲ, ਇਕਬਾਲ ਮੰਨਣ, ਸਰਜੀਤ ਸਿੰਘ ਆਦਿ ਆਦਿ ਹਾਜ਼ਰ ਸਨ।