ਹੈਲਥ ਕਾਰਡ ਬਣਾਉਣ ਦਾ ਕੈਂਪ ਸਫਲਤਾ ਪੂਰਵਕ ਸੰਪੰਨ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ 10 ਲੱਖ ਰੁਪਏ ਤੱਕ ਦੇ ਫਰੀ
Publish Date: Sun, 08 Mar 2026 07:53 PM (IST)
Updated Date: Mon, 09 Mar 2026 04:12 AM (IST)

- ਪੰਜ ਦਿਨਾਂ ਹੈਲਥ ਕਾਰਡ ਕੈਂਪ ਦੌਰਾਨ 315 ਤੋਂ ਵੱਧ ਲਾਭਪਾਤਰੀਆਂ ਨੇ ਲਿਆ ਲਾਹਾ ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਸਲਾਹਕਾਰ, ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਤੇ ਹਲਕਾ ਇੰਚਾਰਜ ਆਦਮਪੁਰ ਪਵਨ ਕੁਮਾਰ ਟੀਨੂ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਲਕਾ ਆਦਮਪੁਰ ਦੇ ਪਿੰਡ ਕਿਸ਼ਨਗੜ੍ਹ ਵਿਖੇ 10 ਲੱਖ ਤੱਕ ਦੇ ਫਰੀ ਇਲਾਜ ਵਾਲੇ ਹੈਲਥ ਕਾਰਡ ਬਣਾਉਣ ਸਬੰਧੀ ਕੈਂਪ ਲਗਾਇਆ ਗਿਆ। ਹੈਲਥ ਕਾਰਡ ਬਣਾਉਣ ਸਬੰਧੀ ਕੈਂਪ ਦੀ ਸ਼ੁਰੂਆਤ ਪਿੰਡ ਦੇ ਆਪ ਆਗੂ ਤੇ ਵਰਕਰਾਂ ਦੀ ਟੀਮ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਇਸ ਕੈਂਪ ਦੀ ਸ਼ੁਰੂਆਤ 3 ਮਾਰਚ ਤੋਂ ਕੀਤੀ ਗਈ ਤੇ ਜੋ ਕਿ 8 ਮਾਰਚ ਤੱਕ ਲਗਾਤਾਰ ਜਾਰੀ ਰਿਹਾ। ਇਸ ਕੈਂਪ ’ਚ ਪਿੰਡ ਕਿਸ਼ਨਗੜ੍ਹ, ਪਿੰਡ ਬੱਲਾਂ, ਨੌਗੱਜਾ, ਰਹੀਮਪੁਰ ਤੇ ਦੌਲਤਪੁਰ ਆਦਿ ਪਿੰਡਾਂ ਦੇ ਲਾਭਪਾਤਰੀਆਂ ਨੇ ਲਾਭ ਪ੍ਰਾਪਤ ਕੀਤਾ। ਲਗਾਤਾਰ ਪੰਜ ਦਿਨ ਲੱਗੇ ਇਸ ਕੈਂਪ ਦੌਰਾਨ ਰੋਜ਼ਾਨਾ 60 ਤੋਂ 70 ਲਾਭਪਾਤਰੀਆਂ ਦੇ ਹੈਲਥ ਕਾਰਡ ਬਣਾਏ ਜਾਂਦੇ ਸਨ। ਪੰਜ ਦਿਨਾਂ ਹੈਲਥ ਕਾਰਡ ਕੈਂਪ ’ਚ 315 ਤੋਂ ਵੱਧ ਲਾਭਪਾਤਰੀਆਂ ਦੇ 10 ਲੱਖ ਤੱਕ ਫਰੀ ਇਲਾਜ ਵਾਲੇ ਹੈਲਥ ਕਾਰਡ ਬਣਾਉਣ ਉਪਰੰਤ ਹੈਲਥ ਕਾਰਡ ਕੈਂਪ ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਮੌਕੇ ਪੰਚ ਅਮਨਦੀਪ ਹਨੀ ਮੀਡੀਆ ਕੋਆਰਡੀਨੇਟਰ, ਪ੍ਰੋਫੈਸਰ ਸੁਰਿੰਦਰ ਕੁਮਾਰ, ਪ੍ਰਧਾਨ ਸੁਖਦੇਵ ਜੂੜੀ, ਸਾਬਕਾ ਪੰਚ ਸੁਰਜੀਤ ਮਹੇ ਸੋਸ਼ਲ ਮੀਡੀਆ ਕੋਆਰਡੀਨੇਟਰ, ਪਰਮਜੀਤ ਸਿੰਘ ਕੰਬੋਜ ਪ੍ਰਧਾਨ ਬੀਸੀ ਵਿੰਗ, ਕੇਵਲ ਕ੍ਰਿਸ਼ਨ, ਰਣਜੀਤ ਰਾਏ (ਦੋਵੇਂ ਸਾਬਕਾ ਪੰਚ) ਗਿਆਨ ਸਿੰਘ, ਮਹਿੰਦਰ ਸਿੰਘ, ਕਰਨੈਲ ਭੱਟੀ, ਮਲਕੀਤ ਚੰਦ ਬੱਲੀ ਤੇ ਨਰਿੰਦਰ ਸਿੰਘ (ਦੋਵੇਂ ਪੰਚ) ਅਮਨਦੀਪ ਸੋਨੂ,ਅਵਜਿੰਦਰ ਕੈਂਥ ਤੇ ਸੇਵਾ ਕੇਂਦਰ ਤੋਂ ਮੈਡਮ ਮਮਤਾ, ਪਾਸਟਰ ਹਰਬੰਸ ਲਾਲ ਤੇ ਮਨੋਜ ਕੁਮਾਰ ਮੰਗੀ ਆਦਿ ਸਮੇਤ ਹੋਰ ਵਰਕਰ ਵੀ ਹਾਜ਼ਰ ਸਨ।