ਬਨਾਵਟੀ ਅੰਗਾਂ ਦੇ ਨਾਪ 22 ਨੂੰ ਲਏ ਜਾਣਗੇ : ਠੁਕਰਾਲ
ਬਨੌਟੀ ਅੰਗਾਂ ਦੇ ਨਾਪ 22 ਫਰਵਰੀ ਨੂੰ ਲਏ ਜਾਣਗੇ - ਠੁਕਰਾਲ
Publish Date: Sun, 15 Feb 2026 07:57 PM (IST)
Updated Date: Mon, 16 Feb 2026 04:13 AM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਲਾਜ ਡੇਵਿਨ 1999 ਈਸੀ ਸਿੱਖ ਯੂਨੀਅਨ ਕਵੈਂਟਰੀ ਯੂਕੇ ਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ 22 ਫਰਵਰੀ ਨੂੰ ਲਾਏ ਜਾਣ ਵਾਲੇ ਕੈਂਪ, ਜੋ ਕਿ 40 ਭਗਤ ਸਿੰਘ ਰੋਡ ਸਾਹਮਣੇ ਤੋਪਖਾਨਾ ਬਾਜ਼ਾਰ ਜਲੰਧਰ ਕੈਂਟ ਵਿਖੇ ਲਾਇਆ ਜਾ ਰਿਹਾ ਹੈ, ’ਚ ਬਨਾਵਟੀ ਅੰਗਾਂ ਦੇ ਨਾਪ ਲਏ ਜਾਣਗੇ। ਜਾਣਕਾਰੀ ਦਿੰਦਿਆਂ ਕੈਂਪ ਦੇ ਪ੍ਰਬੰਧਕ ਮਨਜੀਤ ਸਿੰਘ ਠੁਕਰਾਲ ਨੇ ਦੱਸਿਆ ਕਿ ਬਨਾਵਟੀ ਅੰਗਾਂ ਦੇ ਨਾਪ ਦੇਣ ਲਈ ਆਪਣਾ ਆਧਾਰ ਕਾਰਡ ਲੈ ਕੇ ਆਉਣਾ ਹੋਵੇਗਾ। ਅੰਗਾਂ ਦਾ ਨਾਪ ਲੈਣ ਵਾਲਿਆਂ ਨੂੰ 15 ਮਾਰਚ ਨੂੰ ਬਨਾਵਟੀ ਅੰਗ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਬਨੌਟੀ ਅੰਗਾਂ ਕੋਈ ਖਰਚ ਆਦਿ ਨਹੀਂ ਲਿਆ ਜਾਏਗਾ ਤੇ ਮੁਫਤ ਲਗਾਏ ਜਾਣਗੇ।