ਕੈਬਨਿਟ ਮੰਤਰੀ ਵੱਲੋਂ ਵਿਕਾਸ ਕਾਰਜਾਂ ਦੀ ਸ਼ੁਰੂਆਤ
ਕੈਬਨਿਟ ਮੰਤਰੀ ਵੱਲੋਂ 45.30 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ ਆਰੰਭ
Publish Date: Wed, 18 Mar 2026 10:10 PM (IST)
Updated Date: Wed, 18 Mar 2026 10:13 PM (IST)
ਕੀਮਤੀ ਭਗਤ, ਪੰਜਾਬੀ ਜਾਗਰਣ, ਜਲੰਧਰ : ਵਾਰਡ ਨੰਬਰ 51 ਦੀ ਗੀਤਾ ਕਾਲੋਨੀ ਵਿਚ ਲੰਬੇ ਸਮੇਂ ਤੋਂ ਹੋਣ ਵਾਲੇ ਗਲੀਆਂ ਦੇ ਨਿਰਮਾਣ ਕਾਰਜ ਦਾ ਸ਼ੁਭ ਆਰੰਭ ਬੁੱਧਵਾਰ ਨੂੰ ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਕੀਤਾ ਗਿਆ। ਇਸ ਕੰਮ ਤੇ ਲਗਭਗ 45.30 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਖੇਤਰ ਦੇ ਸਮੁੱਚੇ ਵਿਕਾਸ ਲਈ ਵਚਨਬੱਧ ਹੈ ਅਤੇ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਤਰਜੀਹੀ ਆਧਾਰ ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਵਧੀਆ ਸੁਵਿਧਾਵਾਂ ਪ੍ਰਾਪਤ ਹੋ ਸਕਣ। ਇਸ ਮੌਕੇ ਇਲਾਕਾ ਕੌਂਸਲਰ ਰਾਣੀ ਭਗਤ, ਸੁਭਾਸ਼ ਗੋਰਿਆ, ਸਤਨਾਮ ਕਲੇਰ, ਦੀਪਕ ਭਗਤ, ਆਸ਼ਾ ਡੋਗਰਾ, ਸੋਨੀਆ ਭਗਤ, ਵਿਕਾਸ ਸੋਨੂ, ਸੰਨੀ ਵਿਜ, ਕੇ.ਐੱਨ. ਭੱਟੀ, ਸੰਧਿਆ, ਕੇਵਲ ਸਿੰਘ ਗਿੱਲ, ਸ਼ਿਵ ਭਗਤ, ਜੋਗਿੰਦਰ ਭਗਤ, ਭੂਸ਼ਣ ਭਗਤ, ਰਿੰਕੂ ਭਗਤ, ਜਸਵੀਰ ਕੌਰ, ਰਵਿੰਦਰ ਰਵੀ ਸਮੇਤ ਵੱਡੀ ਗਿਣਤੀ ’ਚ ਇਲਾਕਾ ਵਾਸੀ ਮੌਜੂਦ ਸਨ।