ਧੋਖਾਧੜੀ ਦੇ ਮਾਮਲੇ ’ਚ ਸੀਏ ਸਿਆਲ ਬਰੀ
ਜਾਸ, ਜਲੰਧਰ : ਅਦਾਲਤ
Publish Date: Wed, 11 Mar 2026 09:31 PM (IST)
Updated Date: Wed, 11 Mar 2026 09:33 PM (IST)
ਜਾਸ, ਜਲੰਧਰ : ਅਦਾਲਤ ਨੇ 10 ਸਾਲਾਂ ਤੋਂ ਚੱਲ ਰਹੇ ਧੋਖਾਧੜੀ ਦੇ ਇਕ ਮਾਮਲੇ ’ਚ ਦੋਸ਼ੀ ਗੁਰਚਰਨ ਸਿੰਘ ਸਿਆਲ ਨੂੰ ਬਰੀ ਕਰ ਦਿੱਤਾ ਹੈ। ਏਸੀਜੇਐੱਮ ਹਰਪ੍ਰੀਤ ਕੌਰ ਦੀ ਅਦਾਲਤ ਨੇ ਸੁਣਵਾਈ ਦੌਰਾਨ ਦੋਸ਼ਾਂ ਨੂੰ ਸਾਬਤ ਕਰਨ ਲਈ ਯੋਗ ਸਬੂਤ ਨਾ ਮਿਲਣ ਕਾਰਨ ਇਹ ਫੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਸ਼ਿਕਾਇਤਕਰਤਾ ਦੋਸ਼ਾਂ ਨੂੰ ਸਾਬਤ ਕਰਨ ’ਚ ਅਸਫਲ ਰਿਹਾ, ਜਿਸ ਕਾਰਨ ਦੋਸ਼ੀ ਨੂੰ ਰਾਹਤ ਦਿੱਤੀ ਗਈ।
ਇਹ ਮਾਮਲਾ ਐੱਮਬੀਡੀ ਗਰੁੱਪ ਨਾਲ ਜੁੜੀ ਕੰਪਨੀ ਮੈਸਰਜ਼ ਕ੍ਰਿਸ਼ਨਾ ਰੀਅਲ ਐਸਟੇਟ ਇੰਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮਿਟਡ ਨਾਲ ਸਬੰਧਿਤ ਸੀ। ਇਹ ਕੰਪਨੀ ਐਕਟ 1956 ਅਧੀਨ ਰਜਿਸਟਰਡ ਹੈ ਤੇ ਇਸ ਦਾ ਦਫਤਰ ਰੇਲਵੇ ਰੋਡ, ਜਲੰਧਰ ਵਿਚ ਸਥਿਤ ਹੈ। 2016 ਵਿਚ ਕੰਪਨੀ ਵੱਲੋਂ ਇਹ ਸ਼ਿਕਾਇਤ ਬਲਵੰਤ ਸ਼ਰਮਾ ਵੱਲੋਂ ਦਰਜ ਕਰਵਾਈ ਗਈ ਸੀ, ਜਿਨ੍ਹਾਂ ਨੂੰ ਕੰਪਨੀ ਦੀ ਮੈਨੇਜਿੰਗ ਡਾਇਰੈਕਟਰ ਸਤੀਸ਼ ਬਾਲਾ ਮਲਹੋਤਰਾ ਨੇ ਇਸ ਮਾਮਲੇ ’ਚ ਕਾਨੂੰਨੀ ਕਾਰਵਾਈ ਕਰਨ ਲਈ ਅਧਿਕਾਰਤ ਕੀਤਾ ਸੀ। ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਸੀ ਕਿ ਗੁਰਚਰਨ ਸਿੰਘ ਸਿਆਲ, ਜੋ ਕਿ ਪੇਸ਼ੇ ਤੋਂ ਚਾਰਟਡ ਅਕਾਊਂਟੈਂਟ ਸਨ ਅਤੇ ਕਈ ਸਾਲਾਂ ਤੱਕ ਐੱਮਬੀਡੀ ਗਰੁੱਪ ਨਾਲ ਜੁੜੇ ਰਹੇ, ਨੇ ਕੰਪਨੀ ਦੇ ਮਾਮਲਿਆਂ ’ਚ ਗਲਤ ਤਰੀਕੇ ਨਾਲ ਦਖ਼ਲਅੰਦਾਜ਼ੀ ਕੀਤੀ ਸੀ।