ਸੀਏ ਜਸਮੀਤ ਸਿੰਘ ਨੇ ਬਜਟ ਦੀ ਕੀਤੀ ਸ਼ਲਾਘਾ
ਸੀਏ ਜਸਮੀਤ ਸਿੰਘ ਨੇ ਬਜਟ ਦੀ ਕੀਤੀ ਸ਼ਲਾਘਾ
Publish Date: Sun, 01 Feb 2026 08:57 PM (IST)
Updated Date: Mon, 02 Feb 2026 04:14 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ ਦੀ ਸ਼ਲਾਘਾ ਕਰਦਿਆਂ ਸੀਏ ਜਸਮੀਤ ਸਿੰਘ ਨੇ ਵਿਦੇਸ਼ੀ ਦੌਰੇ, ਵਿਦੇਸ਼ੀ ਸਿੱਖਿਆ ਤੇ ਡਾਕਟਰੀ ਇਲਾਜ ਲਈ ਦਰਾਂ ਘਟਾਉਣ, ਆਮਦਨ ਟੈਕਸ ਰਿਟਰਨ ਸੋਧਣ ਦਾ ਸਮਾਂ ਵਧਾਉਣ ਕੈਂਸਰ ਤੇ ਹੋਰ ਬਿਮਾਰੀਆਂ ਲਈ ਦਵਾਈਆਂ ’ਤੇ ਕਸਟਮ ਡਿਊਟੀ ਲਈ ਛੋਟਾਂ ਦਾ ਐਲਾਨ ਨੂੰ ਵਧੀਆ ਕਦਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਆਰਟੀਫਿਸ਼ਲ ਇੰਟੈਲੀਜੈਂਸ ਤੇ ਨਿਰਮਾਣ ਦੇ ਵਿਕਾਸ ਲਈ ਵੱਡੀ ਯੋਜਨਾ ਦੀ ਉਮੀਦ ਕਰ ਰਿਹਾ ਸੀ। ਪਰ ਇਨ੍ਹਾਂ ਖੇਤਰਾਂ ਤੇ ਅਜਿਹਾ ਕੋਈ ਐਲਾਨ ਨਾ ਕਰਨਾ ਮੰਦਭਾਗਾ ਹੈ।