ਕਾਰੋਬਾਰੀ ਦੀ ਧੀ ਈਸ਼ਲੀਨ ਨੇ 500 ’ਚੋਂ 500 ਅੰਕ ਹਾਸਲ ਕੀਤੇ
ਬਿਜ਼ਨੇਸਮੈਨ ਦੀ ਧੀ ਈਸ਼ਲੀਨ ਕੌਰ ਡੋਗਰਾ ਨੇ 500 ’ਚੋਂ 500 ਅੰਕ ਹਾਸਲ ਕੀਤੇ
Publish Date: Wed, 15 Apr 2026 10:16 PM (IST)
Updated Date: Wed, 15 Apr 2026 10:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਾਰੋਬਾਰੀ ਮਨਦੀਪ ਸਿੰਘ ਡੋਗਰਾ ਤੇ ਸੁਆਣੀ ਗੁਨਵੀਨ ਕੌਰ ਦੀ ਧੀ ਈਸ਼ਲੀਨ ਕੌਰ ਡੋਗਰਾ ਨੇ 10ਵੀਂ ਕਲਾਸ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 500 ’ਚੋਂ ਪੂਰੇ 500 ਅੰਕ ਹਾਸਲ ਕਰਕੇ ਇਕ ਨਵਾਂ ਮਾਪਦੰਡ ਸਥਾਪਤ ਕੀਤਾ ਹੈ। ਮੇਅਰ ਵਰਲਡ ਸਕੂਲ ਦੀ ਵਿਦਿਆਰਥਣ ਈਸ਼ਲੀਨ ਨੇ ਗਣਿਤ, ਸਾਇੰਸ, ਅੰਗ੍ਰੇਜ਼ੀ, ਡਾਟਾ ਸਾਇੰਸ ਤੇ ਪੰਜਾਬੀ ’ਚ 100 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਉਸ ਦਾ ਕਹਿਣਾ ਹੈ ਕਿ ਉਸ ਨੇ ਕਦੇ ਵੀ ਰੱਟਾ ਲਗਾਉਣ ਦੀ ਥਾਂ ਹਰ ਵਿਸ਼ੇ ਤੇ ਹਰ ਟਾਪਿਕ ਨੂੰ ਡੂੰਘਾਈ ਨਾਲ ਸਮਝਣ ’ਤੇ ਧਿਆਨ ਦਿੱਤਾ। ਈਸ਼ਲੀਨ ਨੇ ਦੱਸਿਆ ਕਿ ਉਹ ਰੋਜ਼ਾਨਾ ਸਕੂਲ ਤੋਂ ਬਾਅਦ 7 ਤੋਂ 8 ਘੰਟੇ ਤੱਕ ਪੜ੍ਹਾਈ ਕਰਦੀ ਸੀ ਤੇ ਲਿਖ-ਲਿਖ ਕੇ ਆਪਣਾ ਸਮੱਸਿਆਵਾਂ ਦੂਰ ਕਰਦੀ ਰਹੀ। ਇਸ ਤਰੀਕੇ ਨਾਲ ਉਸ ਨੇ ਹਰ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝ ਕੇ ਯਾਦ ਕੀਤਾ, ਜਿਸ ਦਾ ਨਤੀਜਾ ਉਸ ਦੇ ਸ਼ਾਨਦਾਰ ਅੰਕਾਂ ਵਜੋਂ ਸਾਹਮਣੇ ਆਇਆ। ਉਸ ਨੇ ਆਪਣੇ ਭਵਿੱਖੀ ਟੀਚੇ ਬਾਰੇ ਦੱਸਦਿਆਂ ਕਿਹਾ ਕਿ ਉਹ ਮੈਡੀਕਲ ਖੇਤਰ ’ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ ਤੇ ਇਸ ਲਈ ਉਸ ਨੇ ਮੈਡੀਕਲ ਸਟ੍ਰੀਮ ਚੁਣੀ ਹੈ।