- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਮਐੱਸਐੱਮਈ ਸਕੀਮਾਂ ਦਾ ਲਾਭ ਲੈ ਕੇ ਉਦਯੋਗ ਦੇ ਕਾਰੋਬਾਰ ਨੂੰ ਵਧਾਇਆ ਜਾ ਸਕਦਾ ਹੈ – ਸੁਨੀਲ ਸ਼ਰਮਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਉਦਯੋਗਪਤੀਆਂ ਨੂੰ ਐੱਮਐੱਸਐੱਮਈ ਸਕੀਮਾਂ ਬਾਰੇ ਜਾਣਕਾਰੀ ਦੇਣ ਦੇ ਮਕਸਦ ਨਾਲ ਫੈਡਰੇਸ਼ਨ ਆਫ ਇੰਡਸਟਰੀ ਐਂਡ ਟ੍ਰੇਡ ਵੱਲੋਂ ਇਕ ਮੀਟਿੰਗ ਕਰਵਾਈ ਗਈ। ਪ੍ਰੋਗਰਾਮ ਦਾ ਉਦਘਾਟਨ ਨਾਰਥ ਹਲਕਾ ਇੰਚਾਰਜ ਦਿਨੇਸ਼ ਢੱਲ ਨੇ ਕੀਤਾ ਤੇ ਫੈਡਰੇਸ਼ਨ ਨੂੰ ਪੂਰਾ ਸਹਿਯੋਗ ਦੇਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਫੈਡਰੇਸ਼ਨ ਉਦਯੋਗ ਜਗਤ ਦੀ ਆਵਾਜ਼ ਨੂੰ ਹੋਰ ਮਜ਼ਬੂਤ ਬਣਾਏਗਾ। ਇੰਜੀਨੀਅਰਿੰਗ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਤੇ ਫੈਡਰੇਸ਼ਨ ਆਫ ਇੰਡਸਟਰੀ ਐਂਡ ਟ੍ਰੇਡ ਦੇ ਕੋਆਰਡੀਨੇਟਰ ਸੁਨੀਲ ਸ਼ਰਮਾ ਨੇ ਕਿਹਾ ਕਿ ਇਹ ਉਦਯੋਗਾਂ ਨੂੰ ਮਜ਼ਬੂਤ ਤੇ ਇਕਜੁੱਟ ਮੰਚ ਪ੍ਰਦਾਨ ਕਰੇਗਾ, ਜਿਸ ਨਾਲ ਉਦਯੋਗਾਂ ਦੀਆਂ ਸਮੱਸਿਆਵਾਂ ਦਾ ਹੱਲ ਤੇ ਸਰਕਾਰ ਨਾਲ ਪ੍ਰਭਾਵਸ਼ਾਲੀ ਸੰਵਾਦ ਸਥਾਪਿਤ ਕੀਤਾ ਜਾ ਸਕੇਗਾ। ਫੈਡਰੇਸ਼ਨ ਰਾਹੀਂ ਮੈਂਬਰਾਂ ਨੂੰ ਵਧੀਆ ਬਿਜ਼ਨਸ ਨੈੱਟਵਰਕਿੰਗ ਦੇ ਮੌਕੇ ਮਿਲਣਗੇ।
ਉਦਯੋਗਿਕ ਇਲਾਕਿਆਂ ਦੀਆਂ ਮੁੱਢਲੀਆਂ ਸਮੱਸਿਆਵਾਂ ਜਿਵੇਂ ਸੜਕਾਂ, ਸੀਵਰੇਜ, ਪਾਣੀ ਤੇ ਹੋਰ ਢਾਂਚਾਗਤ ਮਸਲਿਆਂ ’ਤੇ ਵੀ ਚਰਚਾ ਹੋਈ। ਬੁਲਾਰੇ ਵਜੋਂ ਰਾਹੁਲ ਤਨੇਜਾ, ਅਸਿਸਟੈਂਟ ਡਾਇਰੈਕਟਰ ਮੋਹਿਤ, ਡਾ. ਅਥਰਵ ਪੌਂਡਰਿਕ, ਡਾ. ਰਿਤਿਕਾ ਮਹਾਜਨ, ਸੀਏ ਨਵਦੀਪ ਗੋਇਲ ਤੇ ਸੀਏ ਅੰਸ਼ੁਮਨ ਗੋਯਲ ਨੇ ਸ਼ਿਰਕਤ ਕਰਦਿਆਂ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ, ਐੱਮਐੱਸਐੱਮਈ ਡਿਜ਼ਾਈਨ ਸਕੀਮ ਤੇ ਜ਼ੀਰੋ ਡਿਫੈਕਟ ਜ਼ੀਰੋ ਇਫੈਕਟ ਸਰਟੀਫਿਕੇਸ਼ਨ ਬਾਰੇ ਜਾਣਕਾਰੀ ਦਿੱਤੀ। ਜ਼ੈੱਡ ਸਰਟੀਫਿਕੇਸ਼ਨ ’ਚ ਸਿਲਵਰ ਤੇ ਗੋਲਡ ਪ੍ਰਾਪਤ ਕਰਨ ਵਾਲੇ ਉਦਯੋਗਾਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸੁਨੀਲ ਸ਼ਰਮਾ ਨੇ ਕਿਹਾ ਕਿ ਉਦਯੋਗਪਤੀ ਵੱਖ-ਵੱਖ ਐੱਮਐੱਸਐੱਮਈ ਸਕੀਮਾਂ ਦਾ ਲਾਭ ਲੈ ਕੇ ਆਪਣੇ ਕਾਰੋਬਾਰ ਨੂੰ ਵਧਾ ਸਕਦੇ ਹਨ ਤੇ ਨਵੀਂ ਮਸ਼ੀਨਰੀ ’ਤੇ ਸਬਸਿਡੀ ਵੀ ਲੈ ਸਕਦੇ ਹਨ।
ਇਸ ਮੌਕੇ ਸੰਦੀਪ ਗੁਪਤਾ ਤੇ ਜੋਬੀ ਜੇਮਸ ਨੂੰ ਸਨਮਾਨਿਤ ਕੀਤਾ ਗਿਆ। ਨਾਰਥ ਹਲਕਾ ਇੰਚਾਰਜ ਦਿਨੇਸ਼ ਢੱਲ ਨੇ ਦਸ ਲੱਖ ਰੁਪਏ ਦੀ ਮੈਡੀਕਲ ਬੀਮਾ ਯੋਜਨਾ ਬਾਰੇ ਜਾਣਕਾਰੀ ਦਿੱਤੀ, ਜਿਸ ਦੀ ਐਸੋਸੀਏਸ਼ਨ ਦੇ ਮਹਾਸਚਿਵ ਨਵਨੀਤ ਕੁਮਾਰ ਨੇ ਸ਼ਲਾਘਾ ਕੀਤੀ। ਇਸ ਮੌਕੇ ਲਲਿਤ ਭੱਲਾ, ਰਾਜੀਵ ਜੈਰਥ, ਜਗਦੀਸ਼ ਵਿਜ, ਯੋਗੇਸ਼ ਸ਼ਰਮਾ, ਭੂਪੇਸ਼ ਮੈਨਈ, ਸੁਮਿਤ ਪੁਰੀ, ਕਿਸ਼ਨ ਪਾਸੀ, ਨਰਿੰਦਰ ਮਹਤਾ, ਆਸ਼ੀਸ਼ ਵਿਜ, ਰਾਜਨ ਗੁਪਤਾ, ਮੰਗਲ ਸਿੰਘ, ਵਿਸ਼ਾਲ ਸ਼ਰਮਾ, ਅਰਜੁਨ ਭਟਾਰਾ, ਅਗਮ ਸ਼ਰਮਾ, ਆਸ਼ੀਸ਼ ਖੁਰਾਨਾ, ਸੌਰਭ, ਸੰਦੀਪ ਸ਼ਾਰਦਾ, ਰਮਨ ਅਰੋੜਾ, ਸੁਮਿਤ ਦੁੱਗਲ, ਯੋਗੇਸ਼ ਬੇਦੀ, ਪਵਨ ਪ੍ਰੀਤ, ਅਜੈ ਅਗਰਵਾਲ, ਅਰੁਣ ਸ਼ਰਮਾ, ਰਮਨ ਕਾਲਰਾ, ਮੁਕੇਸ਼ ਧਵਨ, ਜਤਿਨ ਵਧਾਵਾ ਤੇ ਸੌਰਭ ਸ਼ਰਮਾ ਹਾਜ਼ਰ ਸਨ। ਐਸੋਸੀਏਸ਼ਨ ਵੱਲੋਂ ਉਦਯੋਗ ਖੇਤਰ ’ਚ ਵਧੀਆ ਯੋਗਦਾਨ ਲਈ ਅਮੀਰ ਸਿੰਘ ਸੱਗੂ ਤੇ ਨਰੇਸ਼ ਸਹਗਲ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੌਂਸਲਰ ਅਮਿਤ ਢੱਲ, ਬਾਬੀ ਢੱਲ, ਲਵ ਤੇ ਵਿਜੇ ਭਾਟੀਆ ਵੀ ਮੌਜੂਦ ਸਨ।