ਧਾਰਮਿਕ ਅਕੀਦੇ ਨਾਲ ਸ਼ਰਧਾਲੂਆਂ ਨੂੰ ਲੈ ਕੇ ਬੱਸ ਰਵਾਨਾ
ਧਾਰਮਿਕ ਅਕੀਦੇ ਨਾਲ ਸ਼ਰਧਾਲੂਆਂ ਨੂੰ ਲੈ ਕੇ ਬੱਸ ਰਵਾਨਾ
Publish Date: Sun, 22 Feb 2026 08:40 PM (IST)
Updated Date: Mon, 23 Feb 2026 04:16 AM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਪ੍ਰਾਚੀਨ ਸ਼ਿਵ ਮੰਦਰ ਤੋਂ ਜੈ ਬਾਬਾ ਸੁਲਤਾਨ ਅਲੀ ਸ਼ਾਹ ਦੀ ਕਿਰਪਾ ਸਦਕਾ ਸ਼੍ਰੀ ਜੈ ਮਾਂ ਜਾਗਰਣ ਵੈੱਲਫੇਅਰ ਸੁਸਾਇਟੀ ਵੱਲੋਂ 77ਵੀਂ ਬੱਸ ਯਾਤਰਾ ਪੀਰ ਨਿਗਾਹੇ ਤੇ ਬਾਬਾ ਬਾਲਕ ਨਾਥ ਜੀ ਦੇ ਅਸਥਾਨ ਦੇ ਦਰਸ਼ਨਾਂ ਵਾਸਤੇ ਪ੍ਰਾਚੀਨ ਸ਼ਿਵ ਮੰਦਰ ਤੋਂ ਸ਼ਿਵ ਭੋਲੇ ਨਾਥ ਜੀ ਦੀ ਜੈ-ਜੈ ਕਾਰ ਕਰਦੇ ਸ਼ਰਧਾਲੂਆਂ ਵੱਲੋਂ ਬੱਸ ਨੂੰ ਰਵਾਨਾ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਉਕਤ ਬੱਸ ਦੋ ਦਿਨਾਂ ਵਾਸਤੇ ਸ਼ਰਧਾਲੂਆਂ ਨੂੰ ਉੱਕਤ ਅਸਥਾਨਾਂ ਦੇ ਦਰਸ਼ਨ ਕਰਵਾਏਗੀ। ਇਸ ਮੌਕੇ ਮਿੰਕਾ ਦਾਸ, ਸੁਭਾਸ਼ ਸੱਦੀ, ਮਨਦੀਪ ਸਿੰਘ, ਰਾਜੂ ਸੁਦ੍ਹੇੜਾ, ਸਨੀ ਪੁਰਤਗਾਲ, ਦਿਨੇਸ਼ ਕੁਮਾਰ, ਧਰਮਵੀਰ ਤੇ ਹਿਮਾਂਸ਼ੂ ਮਹਿਰਾ ਵੀ ਮੌਜੂਦ ਸਨ।