ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਬੱਸ ਰਵਾਨਾ
ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਬੱਸ ਰਵਾਨਾ
Publish Date: Thu, 01 Jan 2026 07:04 PM (IST)
Updated Date: Fri, 02 Jan 2026 04:11 AM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਪ੍ਰਾਚੀਨ ਸ਼ਿਵ ਮੰਦਿਰ ਤੋਂ ਸ਼੍ਰੀ ਜੈ ਮਾਂ ਜਾਗਰਣ ਵੈਲਫੇਅਰ ਸੁਸਾਇਟੀ (ਰਜਿ.) ਲੋਹੀਆਂ ਵੱਲੋਂ 75ਵੀਂ ਬੱਸ ਯਾਤਰਾ ਸ਼ਰਧਾਲੂਆਂ ਨੂੰ ਲੈ ਕੇ ਤੀਰਥ ਅਸਥਾਨਾਂ ਲਈ ਰਵਾਨਾ ਕੀਤੀ ਗਈ। ਬੱਸ ਨੂੰ ਰਵਾਨਾ ਕਰਨ ਸਮੇਂ ਮੰਦਿਰ ਦੇ ਮਹੰਤ ਸ਼ਿਪਰਾ ਗਿਰੀ ਜੀ ਦੇ ਸ਼ਾਗਿਰਦ ਸ੍ਰੀ ਜੈ ਰਾਮ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਸਾਰੀਆਂ ਧਾਰਮਿਕ ਰਸਮਾਂ ਅਦਾ ਕੀਤੀਆਂ ਗਈਆਂ। ਬੱਸ ਸ਼ਰਧਾਲੂਆਂ ਨੂੰ ਮਾਤਾ ਚਿੰਤਪੂਰਨੀ ਜੀ ਦੇ ਮੰਦਿਰ ਲਿਜਾਵੇਗੀ, ਜਦਕਿ ਅਗਲੇ ਦਿਨ ਸ਼ਰਧਾਲੂਆਂ ਨੂੰ ਹੋਰ ਮੰਦਿਰਾਂ ਦੇ ਦਰਸ਼ਨ ਕਰਵਾਏ ਜਾਣਗੇ। ਇਸ ਮੌਕੇ ਕਰਨ ਕੁਮਾਰ ਮੁੱਖ ਸੇਵਾਦਾਰ, ਮਿੰਕਾ ਦਾਸ ਟੈਲੀਕਾਮ, ਡਾ. ਮਨਦੀਪ ਸਿੰਘ, ਦਿਨੇਸ਼, ਸੁਨੀਲ ਸ਼ਰਮਾ, ਰਾਜ ਕੁਮਾਰ, ਸੋਢੀ ਬਾਦਸ਼ਾਹ, ਧਰਮ ਵੀਰ, ਅਜੈ ਕੁਮਾਰ, ਹਿਮਾਂਸ਼ੂ, ਸ਼ਵੀ, ਮੋਹਿਤ, ਕਰਨ ਸੁਦੇੜਾ ਯੂਕੇ ਤੇ ਰਾਜੂ ਸੁਦੇੜਾ ਵੀ ਮੌਜੂਦ ਸਨ।