ਬੁੱਧ ਗਯਾ ਮਹਾਂ ਵਿਹਾਰ ਦੀ ਮੁਕਤੀ ਲਈ ਦਿੱਤਾ ਧਰਨਾ
ਭਿਖਸ਼ੂ ਸੰਘ ਦੀ ਅਗਵਾਈ 'ਚ ਬੋਧੀਆਂ ਵੱਲੋਂ ਰਾਸ਼ਟਰਪਤੀ ਦੇ ਨਾਂ 'ਤੇ ਐੱਸਡੀਐੱਮ ਨੂੰ ਦਿੱਤਾ ਮੈਮੋਰੈਡਮ
Publish Date: Tue, 10 Mar 2026 07:08 PM (IST)
Updated Date: Tue, 10 Mar 2026 07:12 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਭਿਖਸ਼ੂ ਸੰਘ ਦੀ ਅਗਵਾਈ ’ਚ ਬੋਧੀ ਭਾਈਚਾਰੇ ਵੱਲੋਂ ਅੰਬੇਡਕਰੀ ਸੰਸਥਾਵਾਂ, ਸਮਾਜ ਸੇਵੀ ਸੰਸਥਾਵਾਂ, ਮਨੁੱਖਤਾਵਾਦੀ ਸੰਸਥਾਵਾਂ, ਬੁੱਧੀਜੀਵੀਆਂ ਤੇ ਮਿਸ਼ਨਰੀ ਸਾਥੀਆਂ ਵੱਲੋਂ ਬੁੱਧ ਗਯਾ ਮਹਾਂ ਵਿਹਾਰ ਮੁਕਤੀ ਅੰਦੋਲਨ ਦੇ ਤਹਿਤ ਮੰਗਲਵਾਰ ਸਵੇਰੇ 10 ਵਜੇ ਤੋਂ ਦੁਪਹਿਰ 2:30 ਵਜੇ ਤੱਕ ਡਾ. ਅੰਬੇਡਕਰ ਚੌਕ ਵਿਖੇ ਧਰਨਾ ਦਿੱਤਾ ਗਿਆ। ਧਰਨੇ ਦੀ ਸ਼ੁਰੂਆਤ ਭਿਖਸ਼ੂ ਚੰਦਰ ਕੀਰਤੀ ਫਿਲੌਰ, ਭਿਖਸ਼ੂ ਰੇਵਤ ਨਕੋਦਰ ਤੇ ਭਿਕਸ਼ੂ ਚੰਦਰ ਕੀਰਤੀ ਨਕੋਦਰ ਨੇ ਪੰਚਸ਼ੀਲ ਤੇ ਬੁੱਧ ਵੰਦਨਾ ਨਾਲ ਕੀਤੀ। ਐਡਵੋਕੇਟ ਹਰਭਜਨ ਸਾਂਪਲਾ ਨੇ ਪੰਜਾਬ ਸਰਕਾਰ ਤੋਂ ਬੁੱਧ ਪੂਰਨਿਮਾ ਦੀ ਗਜ਼ਟਿਡ ਛੁੱਟੀ ਕਰਨ ਤੇ ਘੱਟ ਗਿਣਤੀ ਕਮਿਸ਼ਨ ਪੰਜਾਬ ’ਚ ਬੋਧੀਆਂ ਦਾ ਨੁਮਾਇੰਦਾ ਰੱਖਣ ਦੀ ਵੀ ਮੰਗ ਕੀਤੀ। ਉਨ੍ਹਾਂ ਭਾਰਤ ਸਰਕਾਰ ਤੇ ਬਿਹਾਰ ਸਰਕਾਰ ਤੋਂ ਬੁੱਧ ਗਯਾ ਮਹਾ ਵਿਹਾਰ ਨੂੰ ਗੈਰ ਬੋਧੀਆਂ ਤੋਂ ਆਜ਼ਾਦ ਕਰਵਾਉਣ, ਬੁੱਧ ਗਯਾ ਮੰਦਰ ਐਕਟ 1949 ਨੂੰ ਰੱਦ ਕਰਨ, ਕ੍ਰਾਂਤੀਜੋਤ ਮਾਤਾ ਸਵਿੱਤਰੀ ਬਾਈ ਫੂਲੇ ਨੂੰ ਭਾਰਤ ਰਤਨ ਦੀ ਉਪਾਧੀ ਨਾਲ ਸਨਮਾਨਿਤ ਕਰਨ ਤੇ ਯੂਜੀਸੀ ਦਾ ਨਵਾਂ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ। ਇਸ ਧਰਨੇ ਨੂੰ ਚੰਚਲ ਬੌਧ ਸਿਧਾਰਥ ਨਗਰ ਜਲੰਧਰ, ਪ੍ਰੋਫੈਸਰ ਬਲਬੀਰ, ਬਲਦੇਵ ਭਾਰਦਵਾਜ, ਹਰਮੇਸ਼ ਜੱਸਲ, ਬਲਦੇਵ ਜੱਸਲ ਮਕਸੂਦਾਂ, ਰਮੇਸ਼ ਕੌਲ ਫਗਵਾੜਾ, ਆਰਕੇ ਪਾਲ, ਰਾਜ ਕੁਮਾਰ ਆਰਸੀਐੱਫ ਕਪੂਰਥਲਾ, ਡਾ. ਗੁਰਪਾਲ ਚੌਹਾਨ, ਡਾ. ਅਵਿਨਾਸ਼ ਚੰਦਰ ਸੌਂਧੀ, ਡਾ. ਸਤਪਾਲ, ਪ੍ਰਿੰਸੀਪਲ ਪਰਮਜੀਤ ਜੱਸਲ, ਵਿਪਨ ਕੁਮਾਰ ਸਾਬਕਾ ਕੌਂਸਲਰ ਤੇ ਹੋਰ ਬੁੱਧੀਜੀਵੀਆਂ ਵੱਲੋਂ ਸੰਬੋਧਨ ਕੀਤਾ ਗਿਆ। ਆਗੂਆਂ ਨੇ ਮੰਗ ਕੀਤੀ ਕਿ ਬੋਧ ਗਯਾ ਮਹਾ ਵਿਹਾਰ ਨੂੰ ਗੈਰ ਬੋਧੀਆਂ ਤੋਂ ਆਜ਼ਾਦ ਕਰਵਾ ਕੇ ਉਸ ਦਾ ਨਿਰੋਲ ਕੰਟਰੋਲ ਬੋਧੀਆਂ ਨੂੰ ਸੌਂਪਿਆ ਜਾਵੇ। ਧਰਨੇ ਤੋਂ ਉਪਰੰਤ ਐੱਸਡੀਐੱਮ ਦਫਤਰ, ਜਲੰਧਰ ਵਿਖੇ ਨਵਦੀਪ ਸਿੰਘ ਪੀਸੀਐੱਸ ਅਫਸਰ ਰਾਹੀਂ ਭਿਖਸ਼ੂ ਸੰਘ ਤੇ ਬੋਧੀਆਂ ਵੱਲੋਂ ਦੇਸ਼ ਦੇ ਰਾਸ਼ਟਰਪਤੀ, ਪੰਜਾਬ ਤੇ ਬਿਹਾਰ ਸਰਕਾਰ ਦੇ ਮੁੱਖ ਮੰਤਰੀ ਨੂੰ ਮੈਮੋਰੰਡਮ ਭੇਜਿਆ ਗਿਆ। ਉਪਰੋਕਤ ਛੇ ਮੰਗਾਂ ਨੂੰ ਹੱਲ ਕਰਨ ਦੀ ਮੰਗ ਕੀਤੀ ਗਈ। ਧਰਨੇ ’ਚ ਰਜਿੰਦਰ ਜੱਸਲ, ਲਾਲ ਚੰਦ ਸੋਫੀ ਪਿੰਡ, ਚਮਨ ਸਾਂਪਲਾ, ਨਿਰਮਲ ਬਿੰਜੀ, ਤੇਜ ਪਾਲ ਸਿੰਘ ਕਪੂਰਥਲਾ, ਸੂਰਜ ਸਿੰਘ, ਰੰਜੀਵ ਕੁਮਾਰ, ਦੇਵ ਰਾਜ ਬੈਂਕ ਮੈਨੇਜਰ ਫਗਵਾੜਾ, ਸਤਪਾਲ ਫਗਵਾੜਾ, ਰਜਤ, ਅਦਿੱਤਿਆ, ਰਮੇਸ਼ ਬੰਗੜ ਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਸਨ।