ਡਾ. ਅੰਬੇਡਕਰ ਚੌਕ ’ਚ ਰੋਸ ਧਰਨਾ 10 ਨੂੰ
ਬੋਧੀ ਭਾਈਚਾਰੇ ਵੱਲੋਂ ਬੁੱਧ ਪੂਰਨਿਆਂ ਦੀ ਗਜਟਿਡ ਛੁੱਟੀ ਤੇ ਹੋਰ ਮੰਗਾਂ
Publish Date: Tue, 03 Mar 2026 07:37 PM (IST)
Updated Date: Tue, 03 Mar 2026 07:41 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਬੋਧੀ ਭਾਈਚਾਰੇ ਦੀ ਇਕ ਅਹਿਮ ਮੀਟਿੰਗ ਬੁੱਧ ਵਿਹਾਰ ਸਿਧਾਰਥ ਨਗਰ ਵਿਖੇ ਹੋਈ, ਜਿਸ ਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਬੋਧ ਗਯਾ ਮਹਾਂ ਵਿਹਾਰ ਮੁਕਤੀ ਅੰਦੋਲਨ ਤਹਿਤ 10 ਮਾਰਚ 2026 ਨੂੰ ਸਵੇਰੇ 10 ਵਜੇ ਡਾ. ਅੰਬੇਡਕਰ ਚੌਕ ਵਿਖੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਬੁੱਧ ਪੂਰਨਿਮਾ ਦੀ ਗਜ਼ਟਿਡ ਛੁੱਟੀ ਕਰਨ ਤੇ ਘੱਟ ਗਿਣਤੀ ਕਮਿਸ਼ਨ ਪੰਜਾਬ ’ਚ ਬੋਧੀਆਂ ਦਾ ਨੁਮਾਇੰਦਾ ਰੱਖਣ ਦੀ ਵੀ ਮੰਗ ਕੀਤੀ। ਬੋਧੀ ਆਗੂਆਂ ਵੱਲੋਂ ਅੰਬੇਡਕਰੀ ਸੰਸਥਾਵਾਂ, ਭਗਵਾਨ ਵਾਲਮੀਕਿ ਸੰਸਥਾਵਾਂ, ਮਿਸ਼ਨਰੀ ਸਾਥੀਆਂ, ਬੁੱਧੀਜੀਵੀਆਂ ਤੇ ਕੌਮ ਦੇ ਹਿਤੈਸ਼ੀਆਂ ਨੂੰ ਧਰਨੇ ਚ ਵੱਡੀ ਗਿਣਤੀ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਆਗੂਆਂ ਨੇ ਕਿਹਾ ਕਿ ਬੋਧੀ ਵਰਗ ਨਾਲ ਸਾਰੀਆਂ ਸਰਕਾਰਾਂ ਧੱਕਾ ਕਰਦੀਆਂ ਆਈਆਂ ਹਨ । ਘੱਟ ਗਿਣਤੀ ਕਮਿਸ਼ਨ ’ਚ ਬੋਧੀ ਨੁਮਾਇੰਦਾ ਸ਼ਾਮਲ ਕਰਨ ਦੀ ਮੰਗ ਵੀ ਬੋਧੀ ਭਾਈਚਾਰਾ ਲੰਬੇ ਸਮੇਂ ਤੋਂ ਕਰ ਰਿਹਾ ਹੈ। ਮੰਗ ਕੀਤੀ ਕਿ ਦਲਿਤ ਸਮਾਜ ਦੀ ਭਾਰਤ ਦੀ ਪਹਿਲੀ ਇਸਤਰੀ ਅਧਿਆਪਕਾ ਕ੍ਰਾਂਤੀ ਜੋਤੀ ਸਵਿਤਰੀ ਬਾਈ ਫੂਲੇ ਦੀ ਜੀਵਨੀ ਸਕੂਲਾਂ ’ਚ ਪਾਠ ਪੁਸਤਕਾਂ ’ਚ ਦਰਜ ਕੀਤੀ ਜਾਵੇ। ਇਸ ਦਿਨ ਦਲਿਤ ਸਮਾਜ ਦੀ ਪਹਿਲੀ ਅਧਿਆਪਕਾ ਕ੍ਰਾਂਤੀ ਜੋਤੀ ਸਵਿੱਤਰੀ ਬਾਈ ਫੂਲੇ ਜੀ ਦੇ ਪ੍ਰੀਨਿਰਵਾਣ ਦਿਵਸ ਤੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਜਾਣਗੇ। ਇਹ ਪ੍ਰੈੱਸ ਬਿਆਨ ਸਾਂਝੇ ਤੌਰ ਤੇ ਬੋਧੀ ਆਗੂਆਂ ਐਡਵੋਕੇਟ ਹਰਭਜਨ ਸਾਂਪਲਾ, ਬਲਦੇਵ ਭਾਰਦਵਾਜ, ਬਲਦੇਵ ਜੱਸਲ, ਚੰਚਲ ਬੌਧ ਨੇ ਜਾਰੀ ਕੀਤਾ ਹੈ।