ਨੌਜਵਾਨਾਂ ਨੂੰ ਮੌਕੇ ਦੇਣ ਨਾਲ ਹੀ ਮਿਲੇਗੀ ਕਾਮਯਾਬੀ: ਲਸਾੜਾ
ਨੌਜਵਾਨਾਂ ਨੂੰ ਮੌਕੇ ਦੇਣ ਨਾਲ ਹੀ ਬਸਪਾ ਨੂੰ ਚੋਣਾਂ ਵਿੱਚ ਮਿਲੇਗੀ ਕਾਮਯਾਬੀ: ਲਸਾੜਾ
Publish Date: Fri, 10 Apr 2026 09:21 PM (IST)
Updated Date: Fri, 10 Apr 2026 09:23 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਬਲਾਕ ਸੰਮਤੀ ਚੋਣਾਂ ’ਚ ਬਹੁਜਨ ਸਮਾਜ ਪਾਰਟੀ ਵੱਲੋਂ ਸ਼ਾਨਦਾਰ ਜਿੱਤ ਦਰਜ ਕੀਤੀ ਗਈ ਹੈ। ਇਸ ਦੌਰਾਨ ਪਿੰਡ ਲਾਂਧੜਾ ਤੋਂ ਸੰਦੀਪ ਕੁਮਾਰੀ ਨੂੰ ਚੇਅਰਪਰਸਨ ਤੇ ਬੀਬੀ ਨਛੱਤਰੋ ਨੂੰ ਵਾਈਸ ਚੇਅਰਪਰਸਨ ਬਣਾਇਆ ਗਿਆ। ਇਸ ਜਿੱਤ ਨਾਲ ਪਾਰਟੀ ਵਰਕਰਾਂ ਤੇ ਸਮਰਥਕਾਂ ’ਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ। ਜਿੱਤ ਤੋਂ ਬਾਅਦ ਸੰਦੀਪ ਕੁਮਾਰੀ ਵੱਲੋਂ ਆਪਣੇ ਵੋਟਰਾਂ ਤੇ ਸਮਰਥਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਇਸੇ ਤਹਿਤ ਉਹ ਆਪਣੇ ਪਿਤਾ ਵੇਦ ਪ੍ਰਕਾਸ਼ ਸਿੰਘ ਨਾਲ ਪਿੰਡ ਲਸਾੜਾ ਪਹੁੰਚੇ, ਜਿੱਥੇ ਉਨ੍ਹਾਂ ਨੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਦੀਪ ਕੁਮਾਰੀ ਨੇ ਕਿਹਾ ਕਿ ਹਲਕੇ ਦੇ ਵਿਕਾਸ ਨੂੰ ਪਹਿਲ ਦੇ ਆਧਾਰ ’ਤੇ ਅੱਗੇ ਵਧਾਇਆ ਜਾਵੇਗਾ ਤੇ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਜਲਦੀ ਪੂਰੇ ਕੀਤੇ ਜਾਣਗੇ। ਉਨ੍ਹਾਂ ਨੇ ਫਿਲੌਰ ਬਲਾਕ ’ਚ ਮਿਲੀ ਜਿੱਤ ਲਈ ਸਮੂਹ ਵਰਕਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਦੌਰਾਨ ਹਲਕਾ ਫਿਲੌਰ ਦੇ ਸਕੱਤਰ ਤੇ ਪੰਚਾਇਤ ਮੈਂਬਰ ਗੁਰਦੀਪ ਲਸਾੜਾ ਨੇ ਕਿਹਾ ਕਿ ਨੌਜਵਾਨਾਂ ਨੂੰ ਵੱਡੇ ਮੌਕੇ ਦੇਣ ਨਾਲ ਹੀ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਚੰਗਾ ਪ੍ਰਦਰਸ਼ਨ ਕਰ ਸਕੇਗੀ। ਉਨ੍ਹਾਂ ਕਿਹਾ ਕਿ ਟਕਸਾਲੀ ਵਰਕਰਾਂ ਨੂੰ ਤਰਜੀਹ ਦੇਣਾ ਪਾਰਟੀ ਦੀ ਮਜ਼ਬੂਤੀ ਲਈ ਜ਼ਰੂਰੀ ਹੈ। ਇਸ ਮੌਕੇ ਦਲਜੀਤ ਕੁਮਾਰ, ਜਸਵੰਤ ਰਾਮ, ਅੰਕੁਸ਼ ਕੁਮਾਰ, ਪਰਮਜੀਤ, ਰੇਸ਼ਮ ਬੱਧਣ, ਮਹਿੰਦਰ ਪਾਲ ਕਲੇਰ, ਕੁਲਵੰਤ ਭੁਟੋਏ ਤੇ ਰਾਮ ਸਰੂਪ ਸਮੇਤ ਹੋਰ ਵਰਕਰ ਹਾਜ਼ਰ ਸਨ।