ਬੀਐੱਸਐੱਨਐੱਲ ਦੀਆਂ ਤਾਰਾਂ ਚੋਰੀ
ਜਾਸ, ਜਲੰਧਰ : ਸ਼ਹਿਰ
Publish Date: Mon, 23 Mar 2026 08:54 PM (IST)
Updated Date: Mon, 23 Mar 2026 08:55 PM (IST)
ਜਾਸ, ਜਲੰਧਰ : ਸ਼ਹਿਰ ’ਚ ਬੀਐੱਸਐੱਨਐੱਲ ਵਿਭਾਗ ਦੀਆਂ ਮਹਿੰਗੀਆਂ ਤਾਰਾਂ ਚੋਰੀ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਇਹ ਚੋਰੀ ਪਟੇਲ ਚੌਕ ਤੋਂ ਲੈ ਕੇ ਭਗਵਾਨ ਵਾਲਮੀਕੀ ਚੌਕ ਤੱਕ ਦੇ ਇਲਾਕੇ ’ਚ ਹੋਈ ਹੈ, ਜਿਸ ਕਾਰਨ ਵਿਭਾਗ ਨੂੰ ਕਰੋੜਾਂ ਦਾ ਨੁਕਸਾਨ ਹੋਇਆ ਹੈ। ਇਸ ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਇਲਾਕੇ ’ਚ ਲੋਕਾਂ ਦੇ ਲੈਂਡਲਾਈਨ ਫੋਨ ਅਚਾਨਕ ਬੰਦ ਹੋਣ ਲੱਗੇ ਤੇ ਵਿਭਾਗ ਨੂੰ ਲਗਾਤਾਰ ਸ਼ਿਕਾਇਤਾਂ ਮਿਲਣ ਲੱਗੀਆਂ। ਸ਼ਿਕਾਇਤਾਂ ਮਗਰੋਂ ਜਦੋਂ ਅਧਿਕਾਰੀਆਂ ਨੇ ਮੌਕੇ 'ਤੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਤਾਰਾਂ ਚੋਰੀ ਕਰ ਲਈਆਂ ਗਈਆਂ ਹਨ। ਚੋਰ ਕੀਤੀਆਂ ਤਾਰਾਂ ਕਰੋੜਾਂ ਦੀਆਂ ਦੱਸੀਆਂ ਜਾ ਰਹੀ ਹੈ।
ਇਸ ਘਟਨਾ ਮਗਰੋਂ ਅਧਿਕਾਰੀਆਂ ਨੇ ਥਾਣਾ ਨੰਬਰ 4 ’ਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਮਾਮਲੇ ਦੀ ਜਾਂਚ ’ਚ ਜੁਟੀ ਹੋਈ ਹੈ ਤੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਘਾਲ ਰਹੀ ਹੈ ਤਾਂ ਜੋ ਦੋਸ਼ੀਆਂ ਦਾ ਪਤਾ ਲਾਇਆ ਜਾ ਸਕੇ।