ਪਿੱਤਲ ਤੇ ਤਾਂਬੇ ਦਾ ਸਾਮਾਨ ਚੋਰੀ
ਇਕ ਹੀ ਰਾਤ 'ਚ ਤਿੰਨ ਖੂਹਾਂ 'ਤੇ ਸਥਿਤ ਟਰਾਂਸਫ਼ਰਮਰਾਂ ਤੋਂ ਪਿੱਤਲ ਤੇ ਤਾਂਬੇ ਦਾ ਸਾਮਾਨ ਚੋਰੀ
Publish Date: Tue, 20 Jan 2026 06:30 PM (IST)
Updated Date: Tue, 20 Jan 2026 06:33 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਸਥਾਨਕ ਕਸਬੇ ਤੇ ਆਸ ਪਾਸ ਦੇ ਪਿੰਡਾਂ ਚ ਆਏ ਦਿਨ ਲੁੱਟ-ਖੋਹ ਤੇ ਚੋਰੀ ਦੀਆਂ ਵਾਰਾਦਤਾਂ ਸ਼ਰੇਆਮ ਹੋ ਰਹੀਆਂ ਹਨ, ਜਦਕਿ ਪੁਲਿਸ ਪ੍ਰਸ਼ਾਸ਼ਨ ਮੂਕ ਦਰਸ਼ਕ ਬਣਿਆ ਹੋਇਆ ਹੈ। ਬੀਤੀ ਰਾਤ ਵੀ ਕਰੀਬੀ ਪਿੰਡ ਮੰਡੀ ਵਿਖੇ ਸਥਿਤ ਤਿੰਨ ਮੋਟਰਾਂ ਤੇ ਲੱਗੇ ਹੋਏ ਟਰਾਂਸਫ਼ਰਮਰਾਂ ਤੋਂ ਅਣਪਛਾਤੇ ਚੋਰ ਤਾਂਬੇ ਤੇ ਪਿੱਤਲ ਦਾ ਸਾਮਾਨ ਚੋਰੀ ਕਰਕੇ ਲੈ ਗਏ। ਜਾਣਕਾਰੀ ਦਿੰਦੇ ਹੋਏ ਕਿਸਾਨ ਬਹਾਦਰ ਸਿੰਘ ਪੁੱਤਰ ਤਰੇਮ ਸਿੰਘ, ਸੁਰਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਤੇ ਜੋਗਾ ਸਿੰਘ ਪੁੱਤਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੂਹ ਸਥਾਨਕ ਮੰਡੀ ਤੋਂ ਢੱਕ ਮਜਾਰਾ ਰੋਡ ਤੇ ਨਹਿਰ ਕੋਲ ਸਥਿਤ ਹਨ। ਬੀਤੀ ਰਾਤ ਅਣਪਛਾਤੇ ਚੋਰ ਉਨਾਂ ਦੇ ਖੂਹਾਂ ਤੇ ਲੱਗੇ ਟਰਾਂਸਫ਼ਰਮਰਾਂ ’ਚੋਂ ਪਿੱਤਲ ਤੇ ਤਾਂਬੇ ਦੇ ਨੱਟ, ਬੋਲਟ, ਪੱਤੀਆਂ ਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ। ਕਿਸਾਨ ਆਗੂ ਹਰਜੀਤ ਢਿੱਲੋਂ ਨੇ ਦੱਸਿਆ ਕਿ ਇਸ ਸਬੰਧ ਚ ਅੱਪਰਾ ਪੁਲਿਸ ਨੂੰ ਵਾਰ ਵਾਰ ਮੌਕਾ ਦੇਖਣ ਲਈ ਸੂਚਿਤ ਕੀਤਾ ਗਿਆ ਪਰੰਤੂ ਕੋਈ ਵੀ ਪੁਲਿਸ ਮੁਲਾਜ਼ਮ ਮੌਕੇ ਤੇ ਨਹੀਂ ਪਹੁੰਚਿਆ।