ਖ਼ਾਲਸਾ ਮਾਰਚ ’ਚ ਸ਼ਾਮਲ ਹੋਣਗੀਆਂ ਐਸੋਸੀਏਸ਼ਨਾਂ
ਦਿਲਖੁਸ਼ਾ ਮਾਰਕੀਟ ਦੀਆਂ ਦੋਵੇਂ ਐਸੋਸੀਏਸ਼ਨਾ 13ਅਪ੍ਰੈਲ ਦੇ ਖਾਲਸਾ ਮਾਰਚ ’ਚ ਹੋਣਗੀਆਂ ਸ਼ਾਮਲ
Publish Date: Tue, 07 Apr 2026 06:34 PM (IST)
Updated Date: Tue, 07 Apr 2026 06:38 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਤੋਂ 13 ਅਪ੍ਰੈਲ ਨੂੰ ਦੁਪਹਿਰ 2 ਵਜੇ ਆਰੰਭ ਹੋਣ ਵਾਲੇ ਖਾਲਸਾ ਮਾਰਚ ’ਚ ਪ੍ਰਬੰਧਕ ਹਰਪਾਲ ਸਿੰਘ ਚੱਢਾ, ਕਮਲਜੀਤ ਸਿੰਘ ਟੋਨੀ, ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਕਮਲਜੀਤ ਸਿੰਘ ਸਕੱਤਰ ਵੱਲੋਂ ਦਿਲਕੁਸ਼ਾ ਹੋਲਸੇਲ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਮੀਟਿੰਗ ਕਰਨ ਉਪਰੰਤ ਐਸੋਸੀਏਸ਼ਨ ਵੱਲੋਂ ਖਾਲਸਾ ਮਾਰਚ ’ਚ ਸ਼ਾਮਲ ਹੋਣ ਤੋਂ ਇਲਾਵਾ ਸਕਾਈਲਾਰਕ ਚੌਕ ’ਚ ਲੰਗਰ ਲਾਉਣ ਦਾ ਵੀ ਐਲਾਨ ਕੀਤਾ। ਇਸ ਮੌਕੇ ਰਿਸ਼ੂ ਪ੍ਰਧਾਨ, ਨਵਦੀਪ ਨੱਡੀ ਚੈਅਰਮੈਨ, ਸੰਜੀਵ ਪੂਰੀ ਸਕੱਤਰ, ਨਿਸ਼ਾਂਤ ਚੋਪੜਾ ਖਜ਼ਾਨਚੀ, ਸਰਵਮੀਤ ਅਹੂਜਾ ਪੈਟਰਨ, ਮਨਜੀਤ ਸਿੰਘ, ਕੰਵਲਜੀਤ ਢੀਂਗਰਾ, ਸੁਖਪ੍ਰੀਤ ਅਹੂਜਾ, ਅਨਿਲ ਕਲਿਆਣ, ਰੋਹਿਤ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਪੰਜਾਬ ਮੈਡੀਕਲ ਰੀਪ੍ਰਜੈਂਟਿਵ ਐਸੋਸ਼ੀਏਸ਼ਨ ਦੇ ਮੈਂਬਰਾਂ ਨਾਲ ਵੀ ਪ੍ਰਬੰਧਕਾਂ ਨੇ ਮੀਟਿੰਗ ਕਰਨ ’ਤੇ ਉਨ੍ਹਾਂ ਵੱਲੋਂ ਲੰਗਰ ਲਾਏ ਜਾਣ ਤੋਂ ਇਲਾਵਾ ਖਾਲਸਾ ਮਾਰਚ ’ਚ ਵੱਡੀ ਗਿਣਤੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਪਰਮਪ੍ਰੀਤ ਸਿੰਘ ਵਿਕੀ, ਅਮਰਜੀਤ ਸਿੰਘ ਮੰਗਾ, ਗਗਨਦੀਪ ਸਿੰਘ ਨਾਗੀ, ਰਣਜੀਤ ਸਿੰਘ ਨੋਨੀ, ਨਰਿੰਦਰ ਸਿੰਘ ਰਾਜ ਨਗਰ, ਪੰਜਾਬ ਮੈਡੀਕਲ ਰੀਪ੍ਰਜੈਂਟਿਵ ਐਸੋਸ਼ੀਏਸ਼ਨ ਦੇ ਬ੍ਰਿਜੇਸ਼ ਕੁਮਾਰ, ਜਸਪ੍ਰੀਤ ਸਿੰਘ ਜਨਰਲ ਸਕੱਤਰ, ਬਲਦੇਵ ਸ਼ਰਮਾ, ਰਾਜੇਸ਼ ਪੂਰੀ, ਆਸੂਤੋਸ਼ ਸ਼ਰਮਾ, ਸੰਦੀਪ ਸ਼ਰਮਾ, ਅਮਨਦੀਪ ਸੇਠੀ, ਰਸ਼ਪਾਲ, ਕਰਨ, ਅੰਕੁਸ਼, ਰੋਹਿਤ, ਕ੍ਰਿਸ਼ਨਾ, ਰਿਜ਼ਵਾਨ, ਤਰੁਣ, ਮਨੀਸ਼, ਰਮਨ, ਮੁਕੇਸ਼ ਭਗਤ, ਰਮੇਸ਼ ਤੇ ਦੀਪਕ ਆਦਿ ਹਾਜ਼ਰ ਸਨ।