'ਨੇਸ਼ਨ ਸਟੇਟ ਤੇ ਸਿੱਖ ਕੌਮ' ਪੁਸਤਕ ਰਿਲੀਜ਼ ਸਮਾਰੋਹ ਕਰਵਾਇਆ
'ਨੇਸ਼ਨ ਸਟੇਟ ਤੇ ਸਿੱਖ ਕੌਮ' ਪੁਸਤਕ ਰਿਲੀਜ਼ ਸਮਾਰੋਹ ਕਰਵਾਇਆ
Publish Date: Sun, 01 Mar 2026 06:47 PM (IST)
Updated Date: Mon, 02 Mar 2026 04:11 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸੇਖੋਂ ਗ੍ਰੈਂਡ ਹੋਟਲ ਵਿਖੇ ‘ਆਵਾਜ਼-ਏ-ਕੌਮ’ ਜਥੇਬੰਦੀ ਵੱਲੋਂ ਨੇਸ਼ਨ ਸਟੇਟ ਤੇ ਸਿੱਖ ਕੌਮ ਪੁਸਤਕ ਰਿਲੀਜ਼ ਸਮਾਰੋਹ ਕਰਵਾਇਆ ਗਿਆ। ਜਿਸ ’ਚ ਡਾ. ਜਸਬੀਰ ਸਿੰਘ ਦੀ ਨਵੀਂ ਪੁਸਤਕ ਨੇਸ਼ਨ ਸਟੇਟ ਤੇ ਸਿੱਖ ਕੌਮ ਲੋਕ ਅਰਪਣ ਕੀਤੀ ਗਈ। ਇਸ ਪ੍ਰਭਾਵਸ਼ਾਲੀ ਸਮਾਰੋਹ ’ਚ ਪੰਥਕ ਵਿਦਵਾਨਾਂ, ਵੱਖ-ਵੱਖ ਸਿੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਤੇ ਚਿੰਤਕਾਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਸਮਾਰੋਹ ਦੌਰਾਨ ਪੁਸਤਕ ਦੇ ਵਿਸ਼ੇ ’ਤੇ ਡਾ. ਹਰਦੇਵ ਸਿੰਘ (ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ) ਜੁਝਾਰ ਸਿੰਘ (ਸੱਥ ਜਥੇਬੰਦੀ), ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ) ਵੱਲੋਂ ਚਰਚਾ ਕੀਤੀ ਗਈ। ਇਸ ਮੌਕੇ ਸਿੱਖ ਚਿੰਤਕ ਪ੍ਰਭਜੋਤ ਸਿੰਘ ਤੇ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ‘ਆਵਾਜ਼-ਏ-ਕੌਮ’ ਦੇ ਪ੍ਰਧਾਨ ਮਨਜੀਤ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਥੇਬੰਦੀ ਦਾ ਮਕਸਦ ਸਿੱਖ ਕੌਮ ’ਚ ਬੌਧਿਕ ਜਾਗਰੂਕਤਾ ਪੈਦਾ ਕਰਨਾ ਹੈ ਤੇ ਇਹ ਪੁਸਤਕ ਇਸੇ ਲੜੀ ਦਾ ਇਕ ਹਿੱਸਾ ਹੈ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇਸ ਪੁਸਤਕ ਨੂੰ ਘਰ-ਘਰ ਪਹੁੰਚਾਉਣ ਦਾ ਅਹਿਦ ਲਿਆ। ਇਸ ਮੌਕੇ ਹਰਜਿੰਦਰ ਸਿੰਘ ਜਿੰਦਾ, ਰਣਵੀਰ ਸਿੰਘ ਬੈਂਸਤਾਨੀ, ਨੋਬਲਜੀਤ ਸਿੰਘ ਬੁੱਲੋਵਾਲ, ਗੁਰਪ੍ਰੀਤ ਸਿੰਘ ਖੁਡਾ ਮਿਸਲ ਪੰਜ ਆਬ, ਪ੍ਰੋਫੈਸਰ ਮਨਦੀਪ ਸਿੰਘ, ਪਰਮਜੀਤ ਸਿੰਘ ਨੈਨਾ,ਬਲਦੇਵ ਸਿੰਘ, ਜਤਿੰਦਰ ਪਾਲ ਸਿੰਘ ਮਝੈਲ, ਐਡਵੋਕੇਟ ਪਰਮਿੰਦਰ ਸਿੰਘ ਵਿਜ, ਐਡਵੋਕੇਟ ਦਿਨੇਸ਼ ਸਿੰਘ, ਜਥੇਦਾਰ ਕੁਲਵੰਤ ਸਿੰਘ ਭੋਗਪੁਰ, ਜਥੇਦਾਰ ਭੁਪਿੰਦਰ ਸਿੰਘ, ਇੰਦਰਪਾਲ ਸਿੰਘ, ਕਵਲ ਚਰਨਜੀਤ ਸਿੰਘ, ਅਵਤਾਰ ਸਿੰਘ ਰੇਰੂ ਆਦਿ ਸ਼ਾਮਲ ਸਨ।