ਮਕਸੂਦਪੁਰੀ ਵੱਲੋਂ ਸੰਪਾਦਤ ‘ਹਰਫ਼ਾਂ ਦੇ ਹਾਣੀ’ ਰਿਲੀਜ਼
ਸੁਰਿੰਦਰ ਮਕਸੂਦਪੁਰੀ ਵੱਲੋਂ ਸੰਪਾਦਤ ਪੁਸਤਕ ਰਿਲੀਜ਼
Publish Date: Wed, 22 Apr 2026 07:00 PM (IST)
Updated Date: Wed, 22 Apr 2026 07:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬੀਤੇ ਦਿਨੀਂ ਸਮਰੱਥ ਸ਼ਾਇਰ ਸੁਰਿੰਦਰ ਮਕਸੂਦਪੁਰੀ ਵੱਲੋਂ ਸੰਪਾਦਿਤ ਪੁਸਤਕ ‘ਹਰਫਾਂ ਦੇ ਹਾਣੀ’ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ’ਚ ਇਕ ਸਾਹਿਤਕ ਮਿਲਣੀ ਦੌਰਾਨ ਰਿਲੀਜ਼ ਕੀਤੀ ਗਈ। ਇਸ ਪੁਸਤਕ ’ਚ 91 ਨਵੇਂ ਤੇ ਪੁਰਾਣੇ ਕਵੀਆਂ ਦੀਆਂ ਚੋਣਵੀਆਂ ਰਚਨਾਵਾਂ ਸ਼ਾਮਲ ਹਨ। ਰਿਲੀਜ਼ ਸਮਾਗਮ ’ਚ ਡਾ. ਮਨਜਿੰਦਰ ਸਿੰਘ (ਮੁਖੀ, ਪੰਜਾਬੀ ਅਧਿਐਨ ਸਕੂਲ), ਪਰਵੀਨ ਕੁਮਾਰ ਪੁਰੀ (ਡਾਇਰੈਕਟਰ, ਲੋਕ ਸੰਪਰਕ ਵਿਭਾਗ), ਡਾ. ਬਲਜੀਤ ਕੌਰ ਰਿਆੜ, ਡਾ. ਅਕਾਲ ਅੰਮ੍ਰਿਤ ਕੌਰ, ਡਾ. ਹਰਜਿੰਦਰ ਕੌਰ ਸੋਹਲ, ਡਾ. ਸਿਮਰਨਜੀਤ ਸਿੰਘ ਤੇ ਡਾ. ਕੰਵਲਦੀਪ ਕੌਰ ਹਾਜ਼ਰ ਸਨ। ਚਾਹ-ਪਾਣੀ ਤੋਂ ਬਾਅਦ ਕਿਤਾਬ ਸਬੰਧੀ ਸੰਖੇਪ ਵਿਚਾਰ-ਵਟਾਂਦਰਾ ਕੀਤਾ ਗਿਆ। ਹਾਜ਼ਰੀਨ ਨੇ ਪੁਸਤਕ ’ਚ ਸ਼ਾਮਲ ਵੰਨ-ਸੁਵੰਨੀ ਪੰਜਾਬੀ ਕਵਿਤਾ ਦੇ ਰੰਗਾਂ ਦੀ ਸ਼ਲਾਘਾ ਕਰਦੇ ਹੋਏ ਸੰਪਾਦਕ ਸੁਰਿੰਦਰ ਮਕਸੂਦਪੁਰੀ ਨੂੰ ਸੁਚੱਜੀ ਸੰਪਾਦਨਾ ਲਈ ਵਧਾਈ ਦਿੱਤੀ। ਅੰਤ ’ਚ ਮਕਸੂਦਪੁਰੀ ਨੇ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦਾ ਧੰਨਵਾਦ ਕੀਤਾ।