ਰੇਲਵੇ ਲਾਈਨਾਂ ਨੇੜੇ ਅਣਪਛਾਤੀ ਲਾਸ਼ ਬਰਾਮਦ
ਰੇਲਵੇ ਲਾਈਨਾਂ ਨੇੜੇ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
Publish Date: Mon, 06 Apr 2026 07:03 PM (IST)
Updated Date: Mon, 06 Apr 2026 07:04 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਪਿੰਡ ਧੋਗੜੀ ਵਿਖੇ ਰੇਲਵੇ ਲਾਈਨਾਂ ਦੇ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਏਐੱਸਆਈ ਚਰਨਜੀਤ ਸਿੰਘ, ਰੇਲਵੇ ਪੁਲਿਸ ਚੌਕੀ ਅਲਾਵਲਪੁਰ ਨੇ ਦੱਸਿਆ ਕਿ ਕਰੀਬ ਸਵੇਰੇ 10 ਵਜੇ ਉਨ੍ਹਾਂ ਨੂੰ ਰੇਲਵੇ ਲਾਈਨਾਂ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਵੱਲੋਂ ਸੂਚਨਾ ਮਿਲੀ ਕਿ ਪੀਰਾਂ ਦੇ ਦਰਬਾਰ ਦੇ ਨੇੜੇ ਲਾਈਨਾਂ ਕੋਲ ਇਕ ਵਿਅਕਤੀ ਦੀ ਲਾਸ਼ ਪਈ ਹੈ।ਜਦੋਂ ਪੁਲਿਸ ਟੀਮ ਪਿੰਡ ਧੋਗੜੀ ਤੋਂ ਸੁੱਚੀ ਪਿੰਡ ਵੱਲ ਜਾਂਦੀਆਂ ਲਾਈਨਾਂ (ਕਿੱਲੋਮੀਟਰ 10/3) ’ਤੇ ਮੌਕੇ ’ਤੇ ਪੁੱਜੀ ਤਾਂ ਇਕ ਵਿਅਕਤੀ ਲਾਈਨਾਂ ਕੰਢੇ ਮ੍ਰਿਤਕ ਹਾਲਤ ’ਚ ਮਿਲਿਆ। ਪਛਾਣ ਲਈ ਪਿੰਡ ਧੋਗੜੀ ਤੇ ਆਸ-ਪਾਸ ਦੇ ਇਲਾਕਿਆਂ ’ਚ ਪੁੱਛਗਿੱਛ ਕੀਤੀ ਗਈ ਪਰ ਪਛਾਣ ਨਹੀਂ ਹੋ ਸਕੀ। ਏਐੱਸਆਈ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਨੇ ਕਾਲੀ ਕਮੀਜ਼, ਨੀਲੀ ਬਨੈਣ ਤੇ ਨੇਵੀ ਬਲੂ ਪੈਂਟ ਪਾਈ ਹੋਈ ਸੀ। ਜਾਂਚ ਮੁਤਾਬਕ ਇਹ ਲੱਗਦਾ ਹੈ ਕਿ ਵਿਅਕਤੀ ਰੇਲਗੱਡੀ ਤੋਂ ਡਿੱਗਣ ਕਾਰਨ ਮਰਿਆ ਹੋਵੇਗਾ। ਸ਼ਨਾਖਤ ਲਈ ਮ੍ਰਿਤਕ ਦੇਹ ਨੂੰ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਜਲੰਧਰ ’ਚ ਰਖਵਾ ਦਿੱਤਾ ਗਿਆ ਹੈ।