ਅਣਪਛਾਤੇ ਬਜੁਰਗ ਦੀ ਨਹਿਰ ’ਚੋਂ ਮਿਲੀ ਲਾਸ਼
ਅਣਪਛਾਤੇ ਬਜੁਰਗ ਦੀ ਨਹਿਰ ’ਚੋਂ ਮਿਲੀ ਲਾਸ਼
Publish Date: Sun, 08 Mar 2026 09:30 PM (IST)
Updated Date: Mon, 09 Mar 2026 04:15 AM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਸਦਰ ਥਾਣਾ ਨਕੋਦਰ ਅਧੀਨ ਪੈਂਦੇ ਪਿੰਡ ਬੱਲ ਨੌ ਦੇ ਕੋਲੋ ਦੀ ਲੰਘ ਰਹੀ ਬਿਸਤ ਦੋਆਬ ਨਹਿਰ ’ਚੋਂ ਇਕ ਅਣਪਛਾਤੇ ਬੁਜਰਗ ਦੀ ਮ੍ਰਿਤਕ ਦੇਹ ਪੁਲਿਸ ਨੇ ਬਰਾਮਦ ਕੀਤੀ ਹੈ। ਸਦਰ ਥਾਣਾ ਨਕੋਦਰ ਪੁਲਿਸ ਦੀ ਸੂਚਨਾ ਮੁਤਾਬਿਕ ਮਰਨ ਵਾਲੇ ਬੁਜਰਗ ਦੀ ਉੱਮਰ 60-65 ਸਾਲ ਕੱਦ 5 ਫੁੱਟ 5 ਇੰਚ ਦੇ ਕਰੀਬ ਹੈ ਗਰੇ ਰੰਗ ਦਾ ਕੁੜਤਾ ਪਜਾਮਾ ਪਹਿਨਿਆ ਹੋਇਆ ਤੇ ਰੰਗ ਕਣਕ ਭਿੰਨਾ ਹੈ। ਮ੍ਰਿਤਕ ਦੇਹ ਦੀ ਪਹਿਚਾਣ ਵਾਸਤੇ ਲਾਸ਼ ਨੂੰ 72 ਘੰਟਿਆ ਵਾਸਤੇ ਸਿਵਲ ਹਸਪਤਾਲ ਨਕੋਦਰ ਦੇ ਡੈਡ ਹਾਊਸ ਘਰ ’ਚ ਰੱਖਿਆ ਗਿਆ ਹੈ।