ਸਕੂਲ ’ਚੋਂ ਰੋਲ ਨੰਬਰ ਲੈਣ ਗਈ ਵਿਦਿਆਰਥਣ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼
ਸਕੂਲ ਤੋਂ ਪ੍ਰੀਖਿਆ ਲਈ ਰੋਲ ਨੰਬਰ ਲੈਣ ਗਈ ਵਿਦਿਆਰਥਣ ਦੀ ਪੱਖੇ ਨਾਲ ਲੱਦੀ ਮਿਲੀ ਲਾਸ਼
Publish Date: Mon, 02 Mar 2026 08:57 PM (IST)
Updated Date: Mon, 02 Mar 2026 08:58 PM (IST)

-ਪਿਤਾ ਨੇ ਕਿਹਾ-ਖ਼ੁਦਕੁਸ਼ੀ ਨਹੀਂ ਮੇਰੀ ਧੀ ਦਾ ਕਤਲ ਹੋਇਆ ਹੈ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਨੂਰਪੁਰ ’ਚ ਸਥਿਤ ਸੀਨੀਅਰ ਸੈਕੰਡਰੀ ਸਕੂਲ ’ਚ ਇਕ ਲੜਕੀ ਦੀ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ, 12ਵੀਂ ਜਮਾਤ ਦੀ 19 ਸਾਲਾ ਖੁਸ਼ਪ੍ਰੀਤ ਨੇ ਸਕੂਲ ’ਚ ਪੱਖੇ ਨਾਲ ਲਟਕ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਖੁਸ਼ਪ੍ਰੀਤ ਦੇ ਪਿਤਾ ਜਰਨੈਲ ਸਿੰਘ ਨੇ ਦਾ ਕਹਿਣਾ ਹੈ ਕਿ ਖੁਸ਼ਪ੍ਰੀਤ ਆਪਣਾ ਰੋਲ ਨੰਬਰ ਲੈਣ ਲਈ ਘਰੋਂ ਸਕੂਲ ਗਈ ਸੀ ਤੇ ਅਜਿਹਾ ਭਾਣਾ ਵਰਤਿਆ ਹੈ। ਪਿਤਾ ਨੇ ਦੋਸ਼ ਲਗਾਏ ਕਿ ਉਸਦੀ ਧੀ ਨੇ ਖੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦਾ ਕਤਲ ਕੀਤਾ ਗਿਆ ਹੈ। ਪਿਤਾ ਜਰਨੈਲ ਸਿੰਘ ਨੇ ਕਿਹਾ ਕਿ ਉਸਨੂੰ ਸ਼ਿਵਾਨੀ ਨਾਮ ਦੀ ਅਧਿਆਪਕ ਦਾ ਫ਼ੋਨ ਆਇਆ। ਇਸ ’ਚ ਉਸਦੀ ਧੀ ਖੁਸ਼ਪ੍ਰੀਤ ਨੇ ਕਿਹਾ, ਪਿਤਾ ਜੀ, ਮੇਰੇ ਤੇ ਚੋਰੀ ਦਾ ਦੋਸ਼ ਲਾਇਆ ਜਾ ਰਿਹਾ ਹੈ। ਥੋੜ੍ਹੀ ਦੇਰ ਬਾਅਦ, ਉਸ ਨੂੰ ਫਿਰ ਫ਼ੋਨ ਆਇਆ ਜਿਸ ’ਚ ਕਿਹਾ ਗਿਆ ਸੀ ਕਿ ਇਕ ਹੋਰ ਵਿਦਿਆਰਥਣ ਨੇ ਚੋਰੀ ਕੀਤੀ ਉਸ ਨੂੰ ਫੜ ਲਿਆ ਗਿਆ ਹੈ। ਇਸ ਤੋਂ ਬਾਅਦ ਖੁਸ਼ਪ੍ਰੀਤ ਦੇ ਪਿਤਾ ਆਂਢ-ਗੁਆਂਢ ਦੇ ਨਾਲ ਸਕੂਲ ਪਹੁੰਚੇ, ਜਿੱਥੇ ਉਹ ਆਪਣੀ ਧੀ ਦੀ ਲਾਸ਼ ਦੇਖ ਕੇ ਹੈਰਾਨ ਰਹਿ ਗਏ। ਸਕੂਲ ਸਟਾਫ ਦਾ ਕਹਿਣਾ ਹੈ ਕਿ ਜਦੋਂ ਉਹ ਬੱਚਿਆਂ ਦਾ ਰੌਲਾ ਸੁਣ ਕੇ ਕਮਰੇ ਵੱਲ ਗਏ ਤਾਂ ਇਕ ਕਮਰਾ ਅੰਦਰੋਂ ਬੰਦ ਸੀ। ਦਰਵਾਜ਼ਾ ਖੋਲ੍ਹਣ ਤੇ ਦੇਖਿਆ ਗਿਆ ਕਿ ਵਿਦਿਆਰਥਣ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪਰਿਵਾਰ ਨੇ ਕਿਹਾ ਕਿ ਧੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਤੇ ਅਜਿਹਾ ਭਿਆਨਕ ਕਦਮ ਚੁੱਕਿਆ। ਜਰਨੈਲ ਸਿੰਘ ਨੇ ਦੋਸ਼ ਲਗਾਇਆ ਕਿ ਜਾਂ ਤਾਂ ਧੀ ਤੇ ਦਬਾਅ ਪਾਇਆ ਗਿਆ ਜਾਂ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ। ਅਧਿਆਪਕਾ ਨੇ ਕਿਹਾ ਕਿ ਉਹ ਘਟਨਾ ਵਾਲੀ ਥਾਂ ਤੋਂ ਅੱਧਾ ਕਿੱਲੋਮੀਟਰ ਦੂਰ ਜਾ ਕੇ ਆਪਣੀ ਜਾਨ ਕਿਵੇਂ ਲੈ ਸਕਦੀ ਹੈ। ਪਿਤਾ ਨੇ ਕਿਹਾ ਕਿ ਘਟਨਾ ਤੋਂ ਬਾਅਦ ਸ਼ਿਵਾਨੀ ਅਧਿਆਪਕਾ ਉਪਲੱਬਧ ਨਹੀਂ ਹੈ। ਇਸ ਤੋਂ ਬਾਅਦ ਬੱਚੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪ੍ਰਿੰਸੀਪਲ ਸੁਨੀਤਾ ਨੇ ਘਟਨਾ ਬਾਰੇ ਕਿਹਾ ਕਿ ਬੱਚੀ ਨੂੰ ਰੋਲ ਨੰਬਰ ਲੈਣ ਲਈ ਬੁਲਾਇਆ ਗਿਆ ਸੀ। ਇਸ ਤੋਂ ਬਾਅਦ ਬੱਚੀ ਨੇ ਘਰ ਜਾਣ ਲਈ ਕਿਹਾ। ਅਧਿਆਪਕਾ ਨੇ ਕਿਹਾ ਕਿ ਉਸਨੇ ਕੁਝ ਦੇਰ ਬਾਅਦ ਚੀਕ ਸੁਣੀ ਤੇ ਦੂਜੇ ਬੱਚਿਆਂ ਨਾਲ ਕਮਰੇ ’ਚ ਭੱਜ ਗਈ। ਅਧਿਆਪਕਾ ਨੇ ਕਿਹਾ ਕਿ ਬੱਚੀ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ। ਉਸਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਸ਼ਿਵਾਨੀ ਨਾਮ ਦੀ ਅਧਿਆਪਕ ਵੱਲੋਂ ਚੋਰੀ ਦੀ ਘਟਨਾ ਸਬੰਧੀ ਪਰਿਵਾਰ ਨੂੰ ਫੋਨ ਕਰਨ ਸਬੰਧੀ ਪ੍ਰਿੰਸੀਪਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਉਹ ਘਟਨਾ ਤੋਂ ਬਾਅਦ ਸ਼ਿਵਾਨੀ ਅਧਿਆਪਕ ਨੂੰ ਨਹੀਂ ਮਿਲੇ। ਘਟਨਾ ਦੀ ਜਾਣਕਾਰੀ ਮਿਲਣ ਤੇ ਮਕਸੂਦਾ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਆਰੰਭ ਕੀਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜੀ ਹੈ। ਥਾਣਾ ਮੁਖੀ ਐੱਸਆਈ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਵਿਦਿਆਰਥਣ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ ਹਨ। ਮਾਮਲੇ ਦੀ ਜਾਂਚ ਕੀਤੀ ਜਾਵੇਗੀ।