ਖੂਨਦਾਨੀਆਂ ਨੂੰ ਬੂਟੇ ਦੇ ਕੇ ਕੀਤਾ ਸਨਮਾਨਿਤ
ਬਲੱਡ ਡੋਨਰਜ ਕਲੱਬ ਮਹਿਤਪੁਰ ਵੱਲੋਂ ਸ਼ਹੀਦ ਊਧਮ ਸਿੰਘ ਜੀ ਦੇ ਸੰਕਲਪ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ
Publish Date: Sat, 14 Mar 2026 10:22 PM (IST)
Updated Date: Sat, 14 Mar 2026 10:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਬਲੱਡ ਡੋਨਰਜ਼ ਕਲੱਬ ਮਹਿਤਪੁਰ ਵੱਲੋਂ ਸ਼ਹੀਦ ਊਧਮ ਸਿੰਘ ਜੀ ਦੇ ਸੰਕਲਪ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਟੁਰਨਾ ਇੰਜਨੀਅਰਿੰਗ ਵਰਕਸ ਵਿਖੇ ਕਰਵਾਇਆ। ਇਸ ਦੌਰਾਨ 60 ਸਹਿਯੋਗੀ ਖੂਨਦਾਨੀਆਂ ਨੇ ਖੂਨ ਦਾਨ ਕੀਤਾ ਤੇ ਲਗਭਗ 110 ਵਿਅਕਤੀਆਂ ਦੇ ਖੂਨ ਗਰੁੱਪ ਤੇ ਐੱਚਬੀ ਟੈਸਟ ਮੁਫ਼ਤ ਕੀਤੇ ਗਏ। ਸਾਰੇ ਖੂਨਦਾਨੀਆਂ ਨੂੰ ਬੂਟਿਆਂ ਦੇ ਨਾਲ ਸਨਮਾਨਿਤ ਕੀਤਾ ਗਿਆ। ਖੂਨਦਾਨ ਕੈਂਪ ਦੀ ਸਫਲਤਾ ’ਚ ਗੁਰਨਾਮ ਸਿੰਘ ਮਹਿਸਮਪੁਰੀ, ਮਹਿੰਦਰਪਾਲ ਸਿੰਘ ਟੁਰਨਾ, ਸੁਰਿੰਦਰ ਪਾਲ ਸਿੰਘ ਨਕੋਦਰ, ਗੁਰਪ੍ਰੀਤ ਸਿੰਘ ਖਾਲਸਾ ਮੋਬਾਇਲ, ਹਰਜਿੰਦਰ ਸਿੰਘ ਸਰਪੰਚ, ਬੱਲੀ ਪ੍ਰਿੰਟਿੰਗ ਪ੍ਰੈੱਸ, ਮੰਗਤ ਰਾਮ ਸਰਪੰਚ, ਨਰੇਸ਼ ਕੁਮਾਰ ਕਾਲੀ, ਵਿਜੇ ਮੜਾਸ, ਸੁਖਵਿੰਦਰ ਸਿੰਘ ਮੰਡੇਰ, ਤਰਸੇਮ ਸਿੰਘ ਮੰਡੇਰ, ਕਸ਼ਮੀਰੀ ਲਾਲ ਐੱਮਸੀ, ਗੌਤਮ ਮਹਿਤਾ, ਲਵਲੀ ਟੈਂਟ ਹਾਊਸ, ਦੀਦਾਰ ਸਿੰਘ ਜੋਸਨ, ਦਲਜੀਤ ਸਿੰਘ ਬਾਜਵਾ, ਰਸ਼ਪਾਲ ਸਿੰਘ ਧੰਜੂ, ਜਨਕ ਰਾਜ ਸਰੋਆ, ਲਾਡੀ ਮਰੋਕ ਐਮਰੋਕ ਡੀਜੇ, ਧਰਮਿੰਦਰ ਕੁਮਾਰ ਰੋਸ਼ਨ, ਮਰੋਕ ਬੂਟ ਹਾਊਸ ਤੇ ਸਮਰਾ ਕੰਪਿਊਟਰ ਵੱਲੋਂ ਦਿੱਤੇ ਗਏ ਸਹਿਯੋਗ ਲਈ ਸ਼ਲਾਘਾ ਕੀਤੀ। ਖੂਨਦਾਨ ਕੈਂਪ ਨੇ ਸਮਾਜ ’ਚ ਸੇਵਾ ਭਾਵਨਾ ਨੂੰ ਉਭਾਰਨ ਤੇ ਲੋਕਾਂ ’ਚ ਖੂਨ ਦਾਨ ਦੀ ਮਹੱਤਤਾ ਪ੍ਰਗਟ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ।