ਫਿਲੌਰ ’ਚ ਲੱਗਾ ਖੂਨਦਾਨ ਕੈਂਪ
ਖਾਲਸਾ ਸਾਜਨਾ ਦਿਵਸ ਤੇ ਡਾ. ਬੀਆਰ ਅੰਬੇਡਕਰ ਜਯੰਤੀ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ
Publish Date: Fri, 10 Apr 2026 09:12 PM (IST)
Updated Date: Fri, 10 Apr 2026 09:14 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਸਾਂਝਾ ਪੰਜਾਬ ਫਾਊਂਡੇਸ਼ਨ ਵੱਲੋਂ ਖਾਲਸਾ ਸਾਜਨਾ ਦਿਵਸ ਤੇ ਡਾ. ਬੀ.ਆਰ. ਅੰਬੇਡਕਰ ਦੀ ਜੈਅੰਤੀ ਨੂੰ ਸਮਰਪਿਤ ਕਮਿਊਨਿਟੀ ਹਾਲ ਫਿਲੌਰ ’ਚ ਖੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ’ਚ ਵੱਡੀ ਗਿਣਤੀ ’ਚ ਦਾਨੀਆਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ’ਚ ਯੋਗਦਾਨ ਪਾਇਆ। ਇਸ ਮੌਕੇ ਹਾਜ਼ਰ ਆਗੂਆਂ ਜਰਨੈਲ ਸਿੰਘ (ਲੋਕ ਮੰਚ ਇਨਸਾਫ ਪ੍ਰਧਾਨ, ਫਿਲੌਰ), ਹਰਜੀਤ ਸਿੰਘ ਢੇਸੀ (ਭਾਕਿਯੂ ਪ੍ਰਧਾਨ, ਜ਼ਿਲ੍ਹਾ ਜਲੰਧਰ), ਤਰਸੇਮ ਸਿੰਘ ਢਿੱਲੋਂ (ਜਨਰਲ ਸਕੱਤਰ, ਭਾਕਿਯੂ ਦੋਆਬਾ), ਹਰਮਿੰਦਰ ਸਿੰਘ ਰਾਣਾ ਮੁਠੱਡਾ, ਪਰਦੀਪ ਸਿੰਘ ਸਹੋਤਾ, ਰਾਜਿੰਦਰ ਸੰਧੂ ਤੇ ਮਾਸਟਰ ਹੰਸਰਾਜ ਨੇ ਕੈਂਪ ਦੀ ਸ਼ਲਾਘਾ ਕੀਤੀ। ਉਨ੍ਹਾਂ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬਾਂ ਦੇ ਪ੍ਰਕਾਸ਼ ਪੁਰਬ, ਸ਼ਹੀਦੀ ਦਿਹਾੜਿਆਂ ਤੇ ਮਹਾਨ •ਸ਼ਖ਼ਸੀਅਤਾਂ ਦੀ ਯਾਦ ’ਚ ਇਸ ਤਰ੍ਹਾਂ ਦੇ ਖੂਨਦਾਨ ਕੈਂਪ ਤੇ ਸਮਾਜਿਕ ਸਮਾਗਮ ਕਰਵਾਏ ਜਾਣ। ਇਸ ਮੌਕੇ ਰਾਜਵਿੰਦਰ ਸਿੰਘ ਮੁਠੱਡਾ ਤੇ ਪ੍ਰਬੰਧਕ ਟੀਮ ਵੱਲੋਂ ਖੂਨਦਾਨੀਆਂ ਤੇ ਸਹਿਯੋਗ ਦੇਣ ਵਾਲੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।