ਖੂਨਦਾਨ ਕੈਂਪ ਮਨੁੱਖਤਾ ਦੀ ਸੇਵਾ ਵੱਲ ਵੱਡਾ ਕਦਮ : ਸੰਘਾ
ਮੇਸ ਕਵਾਰਟਰਜ਼ ਵਿਖੇ ਖੂਨ ਦਾਨ ਕੈਂਪ ਮਨੁੱਖਤਾ ਦੀ ਸੇਵਾ ਵੱਲ ਇਕ ਵੱਡਾ ਕਦਮ - ਹਰਜਾਪ ਸਿੰਘ ਸੰਘਾ
Publish Date: Wed, 15 Apr 2026 07:42 PM (IST)
Updated Date: Wed, 15 Apr 2026 07:45 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਜਲੰਧਰ ਕੈਂਟ ਦੇ ਮੇਸ ਕੁਆਰਟਰ ’ਚ ਲਾਏ ਗਏ ਖੂਨ ਦਾਨ ਕੈਂਪ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੋਂ ਹਲਕਾ ਜਲੰਧਰ ਕੈਂਟ ਦੇ ਇੰਚਾਰਜ ਹਰਜਾਪ ਸਿੰਘ ਸੰਘਾ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਗੱਲਬਾਤ ਕਰਦਿਆਂ ਹਰਜਾਪ ਸਿੰਘ ਸੰਘਾ ਨੇ ਦੱਸਿਆ ਕਿ ਲੋਕ ਸੇਵਾ ਹਿੱਤ ਲਗਾਇਆ ਗਿਆ ਇਹ ਖੂਨਦਾਨ ਕੈਂਪ ਬਹੁਤ ਹੀ ਸਫਲ ਰਿਹਾ, ਜਿਸ ’ਚ ਇਲਾਕੇ ਦੇ ਜ਼ਿੰਮੇਵਾਰ ਨਾਗਰਿਕਾਂ ਨੇ ਵੱਡੀ ਗਿਣਤੀ ’ਚ ਹਿੱਸਾ ਲੈਂਦਿਆਂ ਮਨੁੱਖਤਾ ਦੀ ਸੇਵਾ ਦਾ ਉੱਤਮ ਉਦਾਹਰਣ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ 50 ਤੋਂ ਵੱਧ ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਹ ਸਿਰਫ ਇਕ ਕੈਂਪ ਨਹੀਂ, ਸਗੋਂ ਸਮਾਜ ’ਚ ਸੇਵਾ, ਏਕਤਾ ਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਾਲਾ ਪ੍ਰੇਰਨਾਦਾਇਕ ਉਪਰਾਲਾ ਹੈ। ਉਨ੍ਹਾਂ ਨੂੰ ਆਸ ਹੈ ਕਿ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਸਮਾਜਿਕ ਕਾਰਜ ਹੋਰ ਵੱਡੇ ਪੱਧਰ ’ਤੇ ਕਰਵਾਏ ਜਾਣਗੇ। ਇਸ ਮੌਕੇ ਰਾਜ ਕੁਮਾਰ ਰਾਜੂ, ਪ੍ਰਦੀਪ ਪਿੰਡਾ, ਬਲਬੀਰ ਸਿੰਘ ਟਿੰਕਾ, ਰੋਬਿਨ ਕਨੋਜੀਆ, ਸੁਮਿਤ ਧੀਰ, ਤਿਲਕ ਸ਼ਰਮਾ, ਗੋਲਾ ਦੀਪਨਗਰ, ਮੁਨੀਸ਼ ਵਿਰਕ, ਬਲਦੇਵ ਸਿੰਘ ਗੁਮਾਨ, ਅਤੁਲ ਸਾਹੋਤਾ, ਰੋਸ਼ਨ ਲਾਲ ਭਾਰਤੀ, ਸੰਨੀ ਕੁਮਾਰ, ਸੰਜੂ ਮੱਟੂ, ਜਿੰਦਰ ਕੇਸਰ, ਰਿੱਕੀ ਬੈਂਸ, ਮਨੀ ਤੇ ਰਵੀ ਨੇ ਸੇਵਾ ਨਿਭਾਈ।