ਮੇਹਰ ਚੰਦ ਪੋਲੀਟੈਕਨਿਕ ’ਚ ਖੂਨਦਾਨ ਕੈਂਪ
ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਮੇਹਰ ਚੰਦ ਪੋਲੀਟੈਕਨਿਕ ਵਿਖੇ ਖੂਨਦਾਨ ਕੈਂਪ
Publish Date: Tue, 24 Mar 2026 08:23 PM (IST)
Updated Date: Tue, 24 Mar 2026 08:25 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹੀਦੇ ਆਜ਼ਮ ਭਗਤ ਸਿੰਘ ਦੇ 95ਵੇਂ ਸ਼ਹੀਦੀ ਦਿਵਸ ਦੇ ਮੌਕੇ ’ਤੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਕਰਵਾਇਆ। ਇਸ ਕੈਂਪ ਦਾ ਉਦਘਾਟਨ ਡਾ. ਸੰਜੇ ਬਾਂਸਲ ਤੇ ਦੁਰਗੇਸ਼ ਚੇਚੀ ਵੱਲੋਂ ਕੀਤਾ ਗਿਆ। ਇਹ ਖੂਨਦਾਨ ਕੈਂਪ ਪਿਮਸ ਹਸਪਤਾਲ ਜਲੰਧਰ, ਸੇਵ ਅਰਥ ਸੁਸਾਇਟੀ ਤੇ ਐੱਨਐੱਸਐੱਸ ਦੇ ਵਲੰਟੀਅਰਾਂ ਵੱਲੋਂ ਕੈਂਪ ਲਗਾਇਆ ਗਿਆ। ਇਸ ਸੰਸਥਾ ਦੇ ਪ੍ਰਧਾਨ ਡਾ. ਸੰਜੇ ਬਾਂਸਲ ਤੇ ਵਾਈਸ ਪ੍ਰਧਾਨ ਮੀਨਾ ਬਾਂਸਲ ਹਨ। ਪਿਮਸ ਹਸਪਤਾਲ ਦੀ ਟੀਮ, ਜਿਸ ’ਚ ਡਾ. ਸ਼ਸ਼ੀ ਕਿਰਣ ਤੇ ਡਾ. ਲਕਸ਼ਮ ਗੁਲਾਟੀ ਸ਼ਾਮਲ ਸਨ, ਵੱਲੋਂ ਕੁੱਲ 83 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਸ ਖੂਨਦਾਨ ਕੈਂਪ ਪ੍ਰਤੀ ਵਿਦਿਆਰਥੀਆਂ ’ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਕਈ ਸਟਾਫ ਮੈਂਬਰਾਂ ਨੇ ਵੀ ਖੂਨਦਾਨ ਕੀਤਾ। ਖੂਨਦਾਨ ਕਰਨ ਵਾਲੇ ਵਿਦਿਆਰਥੀਆਂ ਨੂੰ ਮਮੈਂਟੋ ਤੇ ਸਰਟੀਫਿਕੇਟ ਵੀ ਵੰਡੇ ਗਏ। ਕੈਂਪ ਦਾ ਸਮੂਹ ਪ੍ਰਬੰਧ ਦੁਰਗੇਸ਼ ਕੁਮਾਰ ਵੱਲੋਂ ਕੀਤਾ ਗਿਆ। ਇਸ ਮੌਕੇ ਸੰਦੀਪ, ਵਿਕ੍ਰਮਜੀਤ ਸਿੰਘ, ਪ੍ਰਿੰਸ ਮਦਾਨ, ਗਗਨਦੀਪ, ਅਜੇ ਦੱਤਾ, ਸੁਸ਼ੀਲ ਕੁਮਾਰ, ਕਿਰਨ, ਨੇਹਾ ਤੇ ਗੁਰਪ੍ਰੀਤ ਕੌਰ ਵੀ ਹਾਜ਼ਰ ਸਨ। ਮੇਹਰ ਚੰਦ ਪੋਲੀਟੈਕਨਿਕ ਕਾਲਜ ਵੱਲੋਂ ਹਰ ਸਾਲ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਇਸ ਤਰ੍ਹਾਂ ਦੇ ਸਮਾਜਿਕ ਸੇਵਾ ਕਾਰਜ ਕਰਵਾਏ ਜਾਂਦੇ ਹਨ ਜੋ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਹਨ।