- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਲਾਕ ਸੰਮਤੀ ਚੇਅਰਪਰਸਨ ਮੁੱਤੀ ਨੇ ਸੰਭਾਲਿਆ ਅਹੁਦਾ

-ਹਲਕਾ ਇੰਚਾਰਜ ਪੰਡੋਰੀ ਨੇ ਕੁਰਸੀ 'ਤੇ ਬਿਠਾ ਕੇ ਦਿੱਤੀ ਜ਼ਿੰਮੇਵਾਰੀ
ਪ੍ਰਿਤਪਾਲ ਸਿੰਘ,ਪੰਜਾਬੀ ਜਾਗਰਣ, ਸ਼ਾਹਕੋਟ : ਵਿਕਾਸ ਕੰਮਾਂ ਨੂੰ ਹੋਰ ਗਤੀ ਦੇਣ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਬਲਾਕ ਸੰਮਤੀ ਸ਼ਾਹਕੋਟ ਦੇ ਨਵੇਂ ਚੁਣੇ ਚੇਅਰਪਰਸਨ ਰਮਨਦੀਪ ਕੌਰ ਮੁੱਤੀ ਨੇ ਬੀਡੀਪੀਓ ਬਲਜੀਤ ਸਿੰਘ ਬੱਗਾ ਦੀ ਹਾਜ਼ਰੀ ਵਿਚ ਬੁੱਧਵਾਰ ਨੂੰ ਰਸਮੀ ਤੌਰ 'ਤੇ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਕਰਵਾਏ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਨੇ ਨਵੇਂ ਚੁਣੇ ਚੇਅਰਪਰਸਨ ਰਮਨਦੀਪ ਕੌਰ ਮੁੱਤੀ ਨੂੰ ਕੁਰਸੀ 'ਤੇ ਬਿਠਾ ਕੇ ਅਹੁਦੇ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਤੇ ਸਮੂਹ ਆਗੂਆਂ ਵੱਲੋਂ ਉਨ੍ਹਾਂ ਨੂੰ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਪਹਿਲਾਂ ਰਮਨਦੀਪ ਕੌਰ ਦੀ ਜ਼ਿੰਮੇਵਾਰੀ ਸਿਰਫ਼ ਘਰ ਤੱਕ ਸੀ ਤੇ ਉਹ ਪਰਿਵਾਰ ਦੀ ਦੇਖਭਾਲ ਕਰ ਰਹੇ ਸਨ। ਅੱਜ ਸਮੂਹ ਇਲਾਕਾ ਨਿਵਾਸੀਆਂ ਤੇ ਵਰਕਰਾਂ ਦੀਆਂ ਅਰਦਾਸਾਂ ਸਦਕਾ ਪ੍ਰਮਾਤਮਾ ਨੇ ਉਨ੍ਹਾਂ ਨੂੰ ਪੂਰੇ ਇਲਾਕੇ ਦੀ ਸੇਵਾ ਕਰਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਖਸ਼ੀ ਹੈ।
ਉਨ੍ਹਾਂ ਭਰੋਸਾ ਦਿੱਤਾ ਕਿ ਉਹ ਬਿਨਾ ਕਿਸੇ ਭੇਦਭਾਵ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਨਗੇ ਅਤੇ ਉਨ੍ਹਾਂ ਦਾ ਹੱਲ ਕਰਨਗੇ। ਉਨ੍ਹਾਂ ਮਾਨ ਸਰਕਾਰ ਦੀਆਂ ਪ੍ਰਾਪਤੀਆਂ 'ਤੇ ਵੀ ਚਾਨਣਾ ਪਾਇਆ। ਹਲਕਾ ਇੰਚਾਰਜ ਤੇ ਬੈਕਫਿੰਕੋ ਦੇ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਸੀਚੇਵਾਲ ਨੇ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੇ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਨਹਿਰਾਂ ਦੀ ਸਫ਼ਾਈ ਤੇ ਪੱਕੇ ਖਾਲਿਆਂ ਦੇ ਕੀਤੇ ਨਿਰਮਾਣ ਸਦਕਾ ਬੋਰਾਂ ’ਚ ਪਾਣੀ ਦਾ ਪੱਧਰ 2 ਤੋਂ 3 ਮੀਟਰ ਤੱਕ ਉੱਪਰ ਆਇਆ ਹੈ, ਜਿਸ ਨਾਲ ਕਿਸਾਨਾਂ ਨੂੰ ਰਾਹਤ ਮਿਲੀ ਹੈ। ਸੂਬੇ ਦੇ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ ਤੇ ਨੌਜਵਾਨਾਂ ਨੂੰ ਲਗਭਗ 60,000 ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਹਨ। ਸਟੇਜ ਸੰਚਾਲਨ ਕਰਦਿਆਂ ਹਲਕਾ ਸਿੱਖਿਆ ਕੋਆਰਡੀਨੇਟਰ ਜਤਿੰਦਰਪਾਲ ਬੱਲਾ ਸਾਬਕਾ ਐਮਸੀ ਨੇ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਰੀਬ ਤੇ ਲੋੜਵੰਦ ਪਰਿਵਾਰਾਂ ਲਈ 10 ਲੱਖ ਤੱਕ ਦੇ ਸਿਹਤ ਕਾਰਡ ਬਣਾ ਕੇ ਇਲਾਜ ਮੁਫ਼ਤ ਕੀਤਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਕੰਮਾਂ ਸਦਕਾ ਭਵਿੱਖ ’ਚ ਵੀ ‘ਆਪ’ਦੀ ਹੀ ਸਰਕਾਰ ਬਣੇਗੀ। ਅੰਤ ’ਚ ਨਵੇਂ ਚੁਣੇ ਚੇਅਰਪਰਸਨ ਦੇ ਪਤੀ ਸਰਬਜੀਤ ਸਿੰਘ ਮੁੱਤੀ ਸਰਪੰਚ ਨਵਾਂ ਕਿਲਾ ਵੱਲੋਂ ਪਹੁੰਚੀਆਂ ਸ਼ਖਸੀਅਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਨਸ਼ਾਮੁਕਤੀ ਮੋਰਚਾ ਦੇ ਹਲਕਾ ਕੋਆਰਡੀਨੇਟਰ ਜਗਜੋਤ ਸਿੰਘ ਆਹਲੂਵਾਲੀਆ, ਅਰੋੜਾ ਮਹਾਂ ਸਭਾ ਦੇ ਪ੍ਰਧਾਨ ਪ੍ਰਵੀਨ ਗਰੋਵਰ ਐਮਸੀ, ਮਾਰਕੀਟ ਕਮੇਟੀ ਚੇਅਰਮੈਨ ਬਲਵੀਰ ਸਿੰਘ, ਚੇਅਰਮੈਨ ਗੁਰਮੁਖ ਸਿੰਘ ਕੋਟਲਾ, ਸਾਬਕਾ ਚੇਅਰਮੈਨ ਬਲਕਾਰ ਸਿੰਘ ਚੱਠਾ, ਵਪਾਰੀ ਕਮਿਸ਼ਨ ਦੇ ਚੇਅਰਮੈਨ ਅਨਿਲ ਅਗਰਵਾਲ, ਸਵਿੰਦਰ ਸਿੰਘ ਸੋਨੂੰ, ਰਛਪਾਲ ਸਿੰਘ ਸੋਨੀ ਢੋਟ, ਕੁਲਵੰਤ ਸਿੰਘ, ਚਰਨਜੀਤ ਕੌਰ, ਸੋਨੀਆ ਆਹਲੂਵਾਲੀਆ, ਸੀਮਾ ਗਿੱਲ, ਰੁਪਿੰਦਰ ਕੌਰ (ਸਾਰੇ) ਬਲਾਕ ਸੰਮਤੀ ਮੈਂਬਰ, ਜਸਵੀਰ ਸਿੰਘ ਜਲਾਲਪੁਰੀ, ਸੁਖਵਿੰਦਰ ਸਿੰਘ ਸਾਬਾ ਸਰਪੰਚ ਬਾਹਮਣੀਆਂ, ਰਜਿੰਦਰ ਕੁਮਾਰ ਸ਼ੇਰਾ, ਨਿਰਮਲ ਸਿੰਘ ਸਰਾਭਾ, ਕੁਲਵੰਤ ਸਿੰਘ ਸਿੱਧੂ ਆਦਿ ਹਾਜ਼ਰ ਸਨ।