ਸਟੇਟ ਪਬਲਿਕ ਸਕੂਲ ’ਚ 12ਵੀਂ ਦੇ ਵਿਦਿਆਰਥੀਆਂ ਲਈ ਬਲੈਸਿੰਗ-ਡੇ ਸਮਾਰੋਹ
ਸਟੇਟ ਪਬਲਿਕ ਸਕੂਲ ਵਿਖੇ 12ਵੀਂ ਦੇ ਵਿਦਿਆਰਥੀਆਂ ਲਈ ਬਲੈਸਿੰਗ ਡੇ ਸਮਾਰੋਹ ਕਰਵਾਇਆ
Publish Date: Sat, 07 Feb 2026 09:07 PM (IST)
Updated Date: Sun, 08 Feb 2026 04:11 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ : ਸਟੇਟ ਪਬਲਿਕ ਸਕੂਲ, ਸ਼ਾਹਕੋਟ ’ਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ‘ਬਲੈਸਿੰਗ ਡੇ’ ਸਮਾਰੋਹ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਕੰਵਰ ਨੀਲ ਕਮਲ ਦੀ ਦੇਖ-ਰੇਖ ਹੇਠ ਕਰਵਾਏ ਸਮਾਗਮ ਦੌਰਾਨ ਸਕੂਲ ਪ੍ਰਧਾਨ ਡਾ. ਨਰੋਤਮ ਸਿੰਘ ਤੇ ਮੀਤ ਪ੍ਰਧਾਨ ਡਾ. ਗਗਨਦੀਪ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ। ਪ੍ਰੋਗਰਾਮ ਦਾ ਆਗਾਜ਼ ਧਾਰਮਿਕ ਸ਼ਬਦ ਗਾਇਨ ਨਾਲ ਹੋਇਆ, ਜਿਸ ਉਪਰੰਤ ਹੈੱਡ ਗਰਲ ਦੀਪਜੋਤ ਕੌਰ ਨੇ ਗੀਤ ਪੇਸ਼ ਕੀਤਾ। ਐਕਟੀਵਿਟੀ ਕੋ-ਆਰਡੀਨੇਟਰ ਸੁਖਵੰਤ ਸਿੰਘ ਨੇ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ’ਤੇ ਲਿਖੀ ਗਈ ਕਵਿਤਾ ਸੁਣਾਈ ਤੇ 12ਵੀਂ ਦੀ ਵਿਦਿਆਰਥਣ ਨਿਧੀ ਨੇ ਭਾਵੁਕ ਭਾਸ਼ਣ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨੰਦਨੀ ਸੋਬਤੀ ਤੇ ਹਰਲੀਨ ਕੌਰ ਨੇ ਬਾਖੂਬੀ ਨਿਭਾਈ। ਸਮਾਗਮ ਦੌਰਾਨ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਸਨਮਾਨਿਤ ਕਰਦਿਆਂ ਵੱਖ-ਵੱਖ ਟਾਈਟਲ ਦਿੱਤੇ ਗਏ। ਜਸ਼ਨਦੀਪ ਸਿੰਘ ਨੇ ਮਿਸਟਰ ਐੱਸਪੀਐੱਸ ਤੇ ਮਨਰੋਜਦੀਪ ਕੌਰ ਨੇ ਮਿਸ ਐੱਸਪੀਐੱਸ ਦਾ ਖਿਤਾਬ ਜਿੱਤਿਆ। ਪਾਹੁਲ ਪੁਨੀਤ ਨੂੰ ਆਲ-ਰਾਊਂਡਰ ਸਟਾਰ , ਗੁਰਰੂਪ ਸਿੰਘ ਨੂੰ ਨਿੰਬਲ ਫੀਟ ਸਟਾਰ, ਦੀਪਾਂਸ਼ੂ ਨੂੰ ਐਨਸਾਈਕਲੋਪੀਡੀਆ ਸਟਾਰ ਤੇ ਹਰਮਨਪ੍ਰੀਤ ਕੌਰ ਨੂੰ ਆਰਟ ਪ੍ਰੋਡਿਜੀ ਐਲਾਨਿਆ ਗਿਆ। ਇਸੇ ਤਰ੍ਹਾਂ ਜਸਕੀਰਤ ਕੌਰ ਮੋਸਟ ਕਾਨਫਿਡੈਂਟ, ਸੁਖਮਨ ਕੌਰ ਸਾਈਲੈਂਟ ਆਬਜ਼ਰਵਰ, ਧ੍ਰਿਤੀ ਸਮਾਈਲਿੰਗ ਸਟਾਰ ਅਤੇ ਸ਼ਾਰਪ ਥਿੰਕਰ, ਦੀਵਾਨਸ਼ੀ ਮੋਸਟ ਪੋਲਾਈਟ ਸਟਾਰ ਅਤੇ ਸਿੱਦਕ ਜੋਤ ਕੌਰ ਫੋਕਸਡ ਚੁਣੇ ਗਏ। ਹਰਮੀਨ ਕੌਰ ਤੇ ਚਰਨਜੀਤ ਸਿੰਘ ਨੂੰ ਡਿਸਪਲਿਨ ਸਟਾਰ ਅਤੇ ਪਵਨਦੀਪ ਸਿੰਘ ਤੇ ਅਸੀਸ ਕੌਰ ਨੂੰ ਅਕੈਡਮਿਕ ਐਸ ਦਾ ਖਿਤਾਬ ਮਿਲਿਆ। ਗੁਰਨੂਰ ਸਿੰਘ ਤੇ ਐਸ਼ਵੀਨ ਕੌਰ ਬੈਸਟ ਅਟਾਇਰ, ਹਰਦੇਵ ਸਿੰਘ ਟਰਬਨੇਟਰ, ਪੂਰਵੀ ਮਿਊਜ਼ਿਕ ਮਾਸਟਰੋ, ਪੂਰਬੀ ਐਂਥੋਸਿਆਸਟਿਕ ਸਟਾਰ, ਜੁਗਰਾਜ ਸਿੰਘ ਸਪੋਰਟਸ ਸਟਾਰ ਅਤੇ ਗੁਰਬਾਜ ਸਿੰਘ ਫਿੱਟ ਆਈਕਨ ਰਹੇ। ਸ਼ਾਨਵੀਰ ਸਿੰਘ ਜੋਸਨ ਤੇ ਪਰਾਗ ਸੋਬਤੀ ਟੈਕਨੋਕਰੇਟ, ਨਵਜੋਤ ਕੌਰ ਕੌਂਫਿਡੈਂਟ ਪਰਫਾਰਮ ਤੇ ਦੀਪਜੋਤ ਕੌਰ ਅਬਵ ਐਂਡ ਬਿਓਂਡ ਚੁਣੇ ਗਏ। ਖੇਡ ਮੁਕਾਬਲਿਆਂ ਵਿੱਚ ਜਸ਼ਨਦੀਪ ਸਿੰਘ ਅਤੇ ਦੇਵਾਂਸ਼ੀ ਜੇਤੂ ਰਹੇ। ਇਸ ਮੌਕੇ ਜੱਜਾਂ ਦੀ ਭੂਮਿਕਾ ਸੁਲੇਖਾ ਨਾਗਪਾਲ, ਵਿਪਨ ਕੁਮਾਰ ਅਤੇ ਮੈਡਮ ਜਸਪਾਲ ਕੌਰ ਨੇ ਨਿਭਾਈ। ਅੰਤ ਵਿਚ 11ਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਭੰਗੜਾ ਪਾ ਕੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ। ਸਕੂਲ ਪ੍ਰਧਾਨ ਡਾ. ਨਰੋਤਮ ਸਿੰਘ ਅਤੇ ਉਪ ਪ੍ਰਧਾਨ ਡਾ. ਗਗਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਲਈ ਆਸ਼ੀਰਵਾਦ ਦਿੱਤਾ। ਪ੍ਰਿੰਸੀਪਲ ਡਾ. ਕੰਵਰ ਨੀਲ ਕਮਲ ਨੇ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਪ੍ਰੀਖਿਆਵਾਂ ਵਿੱਚ ਸਖ਼ਤ ਮਿਹਨਤ ਕਰਨ ਅਤੇ ਚੰਗੇ ਅੰਕ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ।