12ਵੀਂ ਦੇ ਵਿਦਿਆਰਥੀਆਂ ਲਈ ਕਰਵਾਇਆ ਅਸ਼ੀਰਵਾਦ ਸਮਾਗਮ
ਕੇਐੱਮਵੀ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ ’ਚ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਕਲਾਸ 12 ਦੇ ਵਿਦਿਆਰਥੀਆਂ ਲਈ ਅਸ਼ੀਰਵਾਦ ਸਮਾਰੋਹ ਕਰਵਾਇਆ
Publish Date: Mon, 16 Feb 2026 06:54 PM (IST)
Updated Date: Mon, 16 Feb 2026 06:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ ’ਚ ਕਲਾਸ 12 ਦੇ ਵਿਦਿਆਰਥੀਆਂ ਲਈ ਇਕ ਗੰਭੀਰ ਤੇ ਪ੍ਰੇਰਣਾਦਾਇਕ ਅਸ਼ੀਰਵਾਦ ਸਮਾਗਮ ਕਰਵਾਇਆ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਪ੍ਰੋ. ਡਾ. ਅਤਿਮਾ ਸ਼ਰਮਾ ਦ੍ਵਿਵੇਦੀ ਨੇ ਵਿਦਿਆਰਥੀਆਂ ਨੂੰ ਦਿੱਲੋਂ ਅਸ਼ੀਰਵਾਦ ਤੇ ਹੌਸਲਾ ਅਫਜ਼ਾਈ ਭਰੇ ਸ਼ਬਦ ਪ੍ਰਦਾਨ ਕੀਤੇ। ਆਪਣੇ ਸੰਬੋਧਨ ’ਚ ਉਨ੍ਹਾਂ ਨੇ ਆਤਮਵਿਸ਼ਵਾਸ, ਲਗਨ, ਅਨੁਸ਼ਾਸਨ ਤੇ ਇਮਾਨਦਾਰੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦਾ ਸਾਹਮਣਾ ਸ਼ਾਂਤੀ ਤੇ ਭਰੋਸੇ ਨਾਲ ਕਰਨ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਸਫਲਤਾ ਲਗਾਤਾਰ ਮਿਹਨਤ ਤੇ ਦ੍ਰਿੜ ਨਿਸ਼ਚੇ ਦਾ ਨਤੀਜਾ ਹੁੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ’ਤੇ ਆਪਣਾ ਪੂਰਾ ਭਰੋਸਾ ਜ਼ਾਹਿਰ ਕਰਦਿਆਂ ਉਨ੍ਹਾਂ ਨੂੰ ਜੀਵਨ ਦੇ ਹਰ ਖੇਤਰ ’ਚ ਸੰਸਥਾ ਦੇ ਮੂਲਿਆਂ ਤੇ ਪਰੰਪਰਾਵਾਂ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ। ਸਮਾਪਤੀ ਮੌਕੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਕਿੱਟਾਂ ਵੰਡ ਕੇ ਕੀਤਾ ਗਿਆ। ਡਾਇਰੈਕਟਰ ਨੇ ਕੇਐੱਮਵੀ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ ਦੀ ਇੰਚਾਰਜ ਆਨੰਦ ਪ੍ਰਭਾ ਤੇ ਸਮੂਹ ਸਟਾਫ ਮੈਂਬਰਾਂ ਦੇ ਸਫਲ ਪ੍ਰਬੰਧ ਲਈ ਕੀਤੇ ਗਏ ਯਤਨਾਂ ਦੀ ਪ੍ਰਸ਼ੰਸਾ ਕੀਤੀ।