ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ
ਚਾਰ ਲੇਬਰ ਕੋਡਾਂ ਤੇ ਕਾਲੇ ਕਨੂੰਨਾਂ ਦੀਆਂ ਕਾਪੀਆਂ ਸਾੜ ਕੇ ਕਾਲਾ ਦਿਨ ਮਨਾਇਆ-ਨਿਰਲੇਪ ਕੌਰ
Publish Date: Fri, 03 Apr 2026 09:24 PM (IST)
Updated Date: Fri, 03 Apr 2026 09:28 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਟਰੇਡ ਯੂਨੀਅਨਾਂ ਦੇ ਸੱਦੇ ’ਤੇ 29 ਲੇਬਰ ਕਨੂੰਨ ਖਤਮ ਕਰਕੇ ਚਾਰ ਲੇਬਰ ਕੋਡ ਬਣਾਉਣ ਵਿਰੁੱਧ ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ ਪੰਜਾਬ ਜ਼ਿਲ੍ਹਾ ਜਲੰਧਰ ਵੱਲੋਂ ਕਾਲਾ ਦਿਨ ਮਨਾਇਆ ਤੇ ਚਾਰ ਲੇਬਰ ਕੋਡਜ਼ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਇਸ ਮੌਕੇ ਜ਼ਿਲ੍ਹਾ ਜਲੰਧਰ ਦੇ ਜਨਰਲ ਸਕੱਤਰ ਕ੍ਰਿਸ਼ਨਾ ਕੁਮਾਰੀ ਤੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਨਿਰਲੇਪ ਕੌਰ ਨੇ ਕਿਹਾ ਕਿ ਕੇਦਰ ਸਰਕਾਰ ਚਾਰੇ ਲੇਬਰ ਕੋਡ ਤੁਰੰਤ ਰੱਦ ਕਰੇ ਤੇ ਮਜ਼ਦੂਰ ਜਮਾਤ ਵੱਲੋਂ ਲਹੂ ਵੀਟਵੇਂ ਸ਼ੰਘਰਸ਼ਾਂ ਨਾਲ ਬਣਾਏ ਸਾਰੇ ਲੇਬਰ ਕਾਨੂੰਨ ਬਹਾਲ ਕੀਤੇ ਜਾਣ। ਆਗੂਆਂ ਨੇ ਅੱਗੇ ਕਿਹਾ ਕਿ ਘੱਟੋ-ਘੱਟ ਉਜਰਤ 26000 ਰੁਪਏ ਮਹੀਨਾ ਤੇ ਪੈਨਸ਼ਨ ਘੱਟੋ ਘੱਟ 10000 ਰੁਪਏ ਮਹੀਨਾ ਕੀਤੀ ਜਾਵੇ। ਆਗੂਆਂ ਨੇ ਮੰਗ ਕੀਤੀ ਮਨਰੇਗਾ ਨੂੰ ਬਹਾਲ ਕੀਤਾ ਜਾਵੇ, ਬਿਜਲੀ ਬਿੱਲ ਐਕਟ 2025 ਤੁਰੰਤ ਵਾਪਸ ਲਿਆ ਜਾਵੇ, 12 ਘੰਟੇ ਡਿਊਟੀ ਖਤਮ ਕੀਤੀ ਜਾਵੇ 8 ਘੰਟੇ ਦੀ ਡਿਊਟੀ ਬਹਾਲ ਕੀਤੀ ਜਾਵੇ, ਅਮਰੀਕਾ ਵਿਉਪਾਰ ਸਮਝੌਤਾ ਰੱਦ ਕੀਤਾ ਜਾਵੇ। ਜੇਕਰ ਕੇਦਰ ਸਰਕਾਰ ਨੇ ਉਪਰੋਕਤ ਬਿੱਲ ਵਾਪਸ ਨਾ ਲਏ ਤਾ ਮਜ਼ਦੂਰ ਕਿਸਾਨ ਇਕੱਠੇ ਹੋ ਕੇ ਦੇਸ਼ ਅੰਦਰ ਤਿੱਖੇ ਸ਼ੰਘਰਸ਼ ਕਰਨਗੇ। ਇਸ ਮੌਕੇ ਆਪਣੇ ਆਪਣੇ ਆਂਗਨਵਾੜੀ ਸੈਂਟਰਾਂ ’ਚ ਰੋਸ ਦਿਵਸ ਮਨਾ ਕੇ ਚਾਰ ਲੇਬਰ ਕੋਡਜ਼ ਦੀਆਂ ਕਾਪੀਆਂ ਸਾੜੀਆਂ ਗਈਆਂ।