ਸ਼ੇਰੋਵਾਲੀਆ ਦੀ ਅਗਵਾਈ ’ਚ ਬੀਐੱਲਏ ਦਾ ਟ੍ਰੇਨਿੰਗ ਸੈਸ਼ਨ
ਸ਼ੇਰੋਵਾਲੀਆ ਦੀ ਅਗਵਾਈ ’ਚ ਬੀਐੱਲਏ ਦਾ ਟ੍ਰੇਨਿੰਗ ਸੈਸ਼ਨ ਹੋਇਆ
Publish Date: Sat, 21 Mar 2026 07:04 PM (IST)
Updated Date: Sat, 21 Mar 2026 07:07 PM (IST)

-ਦੇਸ਼ ਫਿਰਕੂ ਤਾਕਤਾਂ ਦੇ ਹਵਾਲੇ : ਡਾਲਵੀ ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ‘ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਸਾਨੂੰ ਆਪਣੇ ਆਪਣੇ ਬੂਥਾਂ ‘ਤੇ ਪਹਿਰਾ ਦੇਣਾ ਪਵੇਗਾ’। ਉਕਤ ਵਿਚਾਰਾਂ ਦਾ ਪ੍ਰਗਟਾਵਾ ਰਵਿੰਦਰ ਕੁਮਾਰ ਡਾਲਵੀ ਸਹਿ ਇੰਚਾਰਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੰਜਾਬ) ਨੇ ਕੀਤਾ। ਉਹ ਸ਼ੁੱਕਰਵਾਰ ਨੂੰ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਅਗਵਾਈ ’ਚ ਬੀਐੱਲਏ (ਬੂਥ ਲੈਵਲ ਏਜੰਟ) ਦੇ ਟ੍ਰੇਨਿੰਗ ਸੈਸ਼ਨ ਖਤਮ ਹੋਣ ਤੋਂ ਬਾਅਦ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਉਨ੍ਹਾਂ ਲੋਟੂ ਤਾਕਤਾਂ ਦੇ ਹੱਥਾਂ ’ਚ ਹੈ ਜੋ ਦੇਸ਼ ਨੂੰ ਧਰਮ ਤੇ ਰੰਗ ਦੇ ਨਾਲ ਵੱਖਰਾ ਵੱਖਰਾ ਕਰਨਾ ਚਾਹੁੰਦੀ ਹੈ। ਇਸ ਟ੍ਰੇਨਿੰਗ ਸੈਸ਼ਨ ਦੀ ਟ੍ਰੇਨਿੰਗ ਹਰਦੀਪ ਸਿੰਘ ਕਿੰਗਰਾ ਤੇ ਐਡਵੋਕੇਟ ਗਗਨਦੀਪ ਸਿੰਘ ਨੇ ਦਿੱਤੀ। ਇਸ ਮੌਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ ਕਾਂਗਰਸ, ਅਸ਼ਵਿੰਦਰ ਪਾਲ ਸਿੰਘ ਖਹਿਰਾ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਮਹਿਤਪੁਰ, ਗੁਲਜਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸੁਰਿੰਦਰਜੀਤ ਸਿੰਘ ਚੱਠਾ ਬਲਾਕ ਪ੍ਰਧਾਨ ਕਾਂਗਰਸ ਸ਼ਾਹਕੋਟ, ਮਹਿੰਦਰ ਪਾਲ ਸਿੰਘ ਟੁਰਨਾ ਬਲਾਕ ਪ੍ਰਧਾਨ ਕਾਂਗਰਸ ਮਹਿਤਪੁਰ, ਗੁਰਦੀਪ ਸਿੰਘ ਜੱਕੋਪੁਰ ਕਲਾਂ ਬਲਾਕ ਪ੍ਰਧਾਨ ਲੋਹੀਆਂ ਖਾਸ, ਸੁਖਦੀਪ ਸਿੰਘ ਕੰਗ ਪੀਏ, ਰਿਬਕਾ ਰਾਣੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜਸਵੀਰ ਸਿੰਘ ਸ਼ੀਰਾ ਸਾਬਕਾ ਸਰਪੰਚ ਸਾਹਲਾ ਨਗਰ, ਬੰਟੀ ਬੱਠਲਾ, ਬਲਜੀਤ ਸਿੰਘ ਮੀਏਵਾਲ ਸਾਬਕਾ ਮੈਂਬਰ ਮਾਰਕੀਟ ਕਮੇਟੀ ਸ਼ਾਹਕੋਟ, ਹਰਵਿੰਦਰ ਸਿੰਘ ਸਾਬਕਾ ਸਰਪੰਚ ਰੂਪੇਵਾਲ, ਸਵਰਨ ਸਿੰਘ ਧਰਮੀਵਾਲ ਮੈਂਬਰ ਬਲਾਕ ਸੰਮਤੀ, ਭਵਨ ਅਗਰਵਾਲ ਪ੍ਰਧਾਨ ਕੱਚਾ ਆੜਤੀਆ ਐਸੋਸੀਏਸ਼ਨ, ਜਗਤਾਰ ਸਿੰਘ ਖਾਲਸਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਢੰਡੋਵਾਲ, ਮੁਖਤਿਆਰ ਸਿੰਘ ਸਾਬਕਾ ਸਰਪੰਚ ਸਾਦਿਕਪੁਰ, ਬਿੱਟੂ ਬੁੱਢਣਵਾਲ, ਤਰਸੇਮ ਸਿੰਘ ਧੰਜੂ ਸਰਪੰਚ ਸੈਦਪੁਰ ਝਿੜੀ, ਸੁਖਦੇਵ ਰਾਜ ਗਿੱਲ ਸਾਬਕਾ ਸਰਪੰਚ ਨੰਗਲ ਅੰਬੀਆਂ, ਸੁਰਿੰਦਰ ਸਿੰਘ ਭੱਟੀ, ਅਵਤਾਰ ਸਿੰਘ, ਜਸਵਿੰਦਰ ਗਿੱਲ ਫੁੰਮਣ ਮੈਂਬਰ ਨਗਰ ਪੰਚਾਇਤ ਸ਼ਾਹਕੋਟ, ਤਾਰੀ ਗਿੱਲ ਨੰਬਰਦਾਰ, ਮੇਜਰ ਸਿੰਘ ਮੰਡ, ਜੋਗਾ ਸਿੰਘ ਸਾਬਕਾ ਸਰਪੰਚ ਚੱਕ ਚੇਲਾ, ਰਾਣਾ ਸਾਬਕਾ ਸਰਪੰਚ ਮਹਿਮੂਵਾਲ ਯੂਸਫਪੁਰ, ਬਲਦੇਵ ਸਿੰਘ ਸਾਬਕਾ ਸਰਪੰਚ ਸਲੈਚਾਂ, ਸੁਰਜੀਤ ਸਿੰਘ ਸਾਬਕਾ ਸਰਪੰਚ ਸੇਖੇਵਾਲ, ਪਰਮਜੀਤ ਸਿੰਘ ਸਾਰੰਗਵਾਲ, ਮੇਜਰ ਸਿੰਘ ਤਲਵੰਡੀ ਬੂਟਿਆਂ, ਬੰਟੀ ਕੁਮਰਾ, ਗੁਰਮੀਤ ਸਿੰਘ ਬਲਾਕ ਸੰਮਤੀ ਮੈਂਬਰ ਮਡਿਆਲਾ, ਅਜ਼ੀਜ਼ ਮਸੀਹ, ਬਲਜਿੰਦਰ ਸਿੰਘ ਕੰਗ ਵਾਲੇ, ਦਲਬੀਰ ਸਿੰਘ ਸਰਪੰਚ ਮਹਿਸਮਪੁਰ, ਕਸ਼ਮੀਰ ਸਿੰਘ ਬਾਹਮਣੀਆਂ ਸਾਬਕਾ ਬਲਾਕ ਸੰਮਤੀ ਮੈਂਬਰ, ਮਨਜਿੰਦਰ ਸਿੰਘ ਸਾਬਕਾ ਸਰਪੰਚ ਮੇਦਾ, ਮਨਜਿੰਦਰ ਸਿੰਘ ਕਾਕੜ ਕਲਾਂ, ਦਲਵਿੰਦਰ ਸਿੰਘ ਮਹਿਰਾਜ ਵਾਲਾ, ਸੰਤੋਖ ਸਿੰਘ ਸਾਬਕਾ ਸਰਪੰਚ ਨਵਾਂ ਪਿੰਡ, ਮਾਸਟਰ ਰਣਜੀਤ ਸਿੰਘ ਨਵਾਂ ਪਿੰਡ ਖਾਲੇਵਾਲ, ਤਜਿੰਦਰ ਸਿੰਘ ਸੰਧਾ ਨਵਾਂ ਪਿੰਡ ਖਾਲੇਵਾਲ, ਮੰਗੀ ਚੱਕ ਬਾਹਮਣੀਆਂ ਪਾਰ, ਚੰਨਾ ਥੰਮੂਵਾਲ, ਸੁਰਜੀਤ ਸਿੰਘ ਫਾਜਲਵਾਲ, ਕੈਪਟਨ ਗੁਰਮੇਜ ਸਿੰਘ ਭੋਏਪੁਰ, ਆਦਿ ਮੌਜੂਦ ਸਨ।