ਕਰਤਾਰਪੁਰ ਹਲਕੇ 'ਚ ਭਾਜਪਾ ਦੀ ਨਵੀਂ ਰਣਨੀਤੀ, ਬਲਵੰਤ ਕਾਹਲੋਂ ਨੂੰ ਸੌਂਪੀ ਮੰਡਲ ਪਚਰੰਗਾ ਦੀ ਕਮਾਨ
ਭਾਰਤੀ ਜਨਤਾ ਪਾਰਟੀ ਵੱਲੋਂ ਹਲਕਾ ਕਰਤਾਰਪੁਰ ਅਧੀਨ ਪੈਂਦੇ ਮੰਡਲ ਪਚਰੰਗਾ ਦੇ ਨਵ ਨਿਯੁਕਤ ਕੀਤੇ ਮੰਡਲ ਪ੍ਰਧਾਨ ਬਲਵੰਤ ਕਾਹਲੋਂ ਦੇ ਮੰਡਲ ਪ੍ਰਧਾਨ ਬਣਨ ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ ।
Publish Date: Sun, 11 Jan 2026 03:41 PM (IST)
Updated Date: Sun, 11 Jan 2026 03:49 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਭਾਰਤੀ ਜਨਤਾ ਪਾਰਟੀ ਵੱਲੋਂ ਹਲਕਾ ਕਰਤਾਰਪੁਰ ਅਧੀਨ ਪੈਂਦੇ ਮੰਡਲ ਪਚਰੰਗਾ ਦੇ ਨਵ ਨਿਯੁਕਤ ਕੀਤੇ ਮੰਡਲ ਪ੍ਰਧਾਨ ਬਲਵੰਤ ਕਾਹਲੋਂ ਦੇ ਮੰਡਲ ਪ੍ਰਧਾਨ ਬਣਨ ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ । ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਬਲਵੰਤ ਕਾਹਲੋਂ ਨੇ ਚੋਣ ਇੰਚਾਰਜ ਜੀਵਨ ਗਰਗ, ਜ਼ਿਲ੍ਹਾ ਪ੍ਰਧਾਨ ਰਣਜੀਤ ਪਵਾਰ ਤੇ ਪੂਰੇ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਭਾਰਤੀ ਜਨਤਾ ਪਾਰਟੀ ਦਾ ਹਮੇਸ਼ਾ ਰਿਣੀ ਰਹਾਂਗਾ ਤੇ ਜੋ ਮੈਨੂੰ ਜਿੰਮੇਵਾਰੀ ਸੌਂਪੀ ਗਈ ਹੈ। ਮੈਂ ਉਸ ਨੂੰ ਤਨਦੇਹੀ ਨਾਲ ਨਿਭਾਵਾਂਗਾ ।
ਇਸ ਮੌਕੇ ਹੋਰਨਾਂ ਤੋਂ ਇਲਾਵਾਂ ਭਾਜਪਾ ਆਗੂ ਹਰਵਿੰਦਰ ਸਿੰਘ ਡੱਲੀ, ਮਨਮੀਤ ਸਿੰਘ ਵਿੱਕੀ , ਸਰਬਜੀਤ ਗਿੱਲ ,ਚਰਨਜੀਤ ਬਾਲੀਆ, ਅਣਜੀਤ ਬੂਲੇ ,ਕਰਨ ਕੰਧਾਲੀਆ, ਮੈਡਮ ਨਵਨੀਤ ਰਾਣੀ ਜੱਲੋਵਾਲ, ਆਕਾਸ਼ ਘੁੱਗਾ, ਸੰਦੀਪ ਲਾਡੀ, ਸੋਮਨਾਥ ਕਾਹਲੋਂ, ਸੋਡੀ ਜੰਡੇ ਸਰਾਏ , ਜਸਵਿੰਦਰ ਸਿੰਘ ਜੰਡੇ ਸਰਾਏ , ਚਮਨ ਲਾਲ ਅਖਾੜਾ, ਬਿਪਨ ਆਨੰਦ, ਪੂਨਮ ਆਨੰਦ, ਰਜੀਵ ਪ੍ਰਾਸ਼ਰ, ਪਰਵਿੰਦਰ ਰਾਣਾ, ਤਜੇਸ਼ ਕੁਮਾਰ , ਅਭਿਸ਼ੇਕ ਸਿੰਘ, ਅਜੀਤ ਸਿੰਘ ਜਸਵੀਰ ਜੱਸਾ ਕਾਲਾ ਬੱਕਰਾ , ਮੋਹਿਤ ਕਾਲਾ ਬੱਕਰਾ ਆਦਿ ਸਮੇਤ ਹੋਰ ਕਈ ਵੀ ਹਾਜ਼ਰ ਸਨ।