ਭਾਜਪਾ ਦਾ ਸਥਾਪਨਾ ਦਿਵਸ ਮਨਾਇਆ
ਭਾਜਪਾ ਦਾ 47ਵਾਂ ਸਥਾਪਨਾ ਦਿਵਸ ਜੋਸ਼ ਨਾਲ ਮਨਾਇਆ ਗਿਆ
Publish Date: Mon, 06 Apr 2026 07:48 PM (IST)
Updated Date: Mon, 06 Apr 2026 07:52 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਭਾਜਪਾ ਮੰਡਲ ਗੁਰਾਇਆ ਵੱਲੋਂ ਮੰਡਲ ਗੁਰਾਇਆ ਦੇ ਪ੍ਰਧਾਨ ਵਿਪਨ ਆਨੰਦ 'ਤੇ ਸਕੱਤਰ ਨਵੀਨ ਪੁੰਨ ਦੀ ਅਗਵਾਈ ’ਚ ਬੜਾ ਪਿੰਡ ਰੋਡ ਗੁਰਾਇਆ ’ਚ ਭਾਜਪਾ ਦਾ 47ਵਾਂ ਸਥਾਪਨਾ ਦਿਵਸ ਮਨਾਇਆ ਗਿਆ, ਜਿੱਥੇ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਨੇ ਰਲ ਕੇ ਪਾਰਟੀ ਦੇ ਸਿਧਾਂਤਾਂ, ਸੰਕਲਪਾਂ ਤੇ ਦੇਸ਼ ਸੇਵਾ ਦੇ ਜਜ਼ਬੇ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਣ ਲਿਆ। ਇਸ ਮੌਕੇ ਭਾਜਪਾ ਆਗੂਆ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਖਾਸ ਮੌਕੇ ’ਤੇ ਨਗਰ ਕੌਂਸਲ ਗੁਰਾਇਆ ਦੀ ਕੌਸਲਰ ਰਜਨੀ ਗਾਬਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਵਰਕਰਾਂ ਦਾ ਹੌਂਸਲਾ ਵਧਾਇਆ ਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਭਾਜਪਾ ਆਗੂ ਵਿਨੋਦ ਬਾਵਾ ਭਾਰਤ ਭੂਸ਼ਨ ਗੋਇਲ, ਗੋਪਾਲ ਕ੍ਰਿਸ਼ਨ ਸ਼ਰਮਾ, ਕਮਲ ਵਾਲਮੀਕਿ, ਵਿਜੈ ਸ਼ਰਮਾ ਮੋਰੋਵਾਲੀਆ, ਯੂਵਰਾਜ, ਅਜੈ ਪੁੰਜ, ਟਿੰਕੂ ਸ਼ਰਮਾ, ਬਿੱਨੀ ਗੌਤਮ, ਸਿਕੰਦਰ ਕੁਮਾਰ ਤੋਂ ਇਲਾਵਾ ਭਾਜਪਾ ਆਗੂ ਹਾਜ਼ਰ ਸਨ।