ਸ਼ਾਹਕੋਟ ’ਚ ਮਨਾਇਆ ਭਾਜਪਾ ਦਾ ਸਥਾਪਨਾ ਦਿਵਸ
ਸ਼ਾਹਕੋਟ ਵਿਖੇ ਮਨਾਇਆ ਭਾਜਪਾ ਦਾ 46ਵਾਂ ਸਥਾਪਨਾ ਦਿਵਸ
Publish Date: Mon, 06 Apr 2026 08:55 PM (IST)
Updated Date: Mon, 06 Apr 2026 08:59 PM (IST)
-ਬੁਲਾਰਿਆਂ ਨੇ ਪਾਰਟੀ ਦੀ ਮਜ਼ਬੂਤੀ ਲਈ ਰਾਣਾ ਹਰਦੀਪ ਸਿੰਘ ਦੇ ਯਤਨਾਂ ਦੀ ਕੀਤ ਸ਼ਲਾਘਾ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਭਾਜਪਾ ਦਾ 46ਵਾਂ ਸਥਾਪਨਾ ਮਨਾਇਆ ਗਿਆ। ਇਸ ਮੌਕੇ ਸਾਬਕਾ ਐੱਮਸੀ ਹਰਦੇਵ ਸਿੰਘ ਪੀਟਾ ਦੇ ਗ੍ਰਹਿ ਵਿਖੇ ਕਰਵਾਏ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸਥਾਨਕ ਲੀਡਰਸ਼ਿਪ ਅਤੇ ਵਰਕਰਾਂ ਨੇ ਸ਼ਿਰਕਤ ਕੀਤੀ ਤੇ ਪਾਰਟੀ ਦੀਆਂ ਨੀਤੀਆਂ ਤੇ ਵਿਚਾਰਧਾਰਾ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਅਸ਼ਵਨੀ ਮਿੱਤਲ, ਅਨਿਲ ਗੋਇਲ, ਸਾਬਕਾ ਐੱਮਸੀ ਜਗਦੀਸ਼ ਵਡੇਹਰਾ, ਸਾਬਕਾ ਐੱਮਸੀ ਜਗਮੋਹਣ ਡਾਬਰ, ਸਾਬਕਾ ਐੱਮਸੀ ਕਮਲ ਨਾਹਰ, ਸ਼ੰਮੀ ਖੇੜਾ ਤੇ ਹੋਰ ਬੁਲਾਰਿਆਂ ਨੇ ਪਾਰਟੀ ਦੇ ਇਤਿਹਾਸ, ਦੇਸ਼ ਦੇ ਵਿਕਾਸ ਵਿਚ ਭਾਜਪਾ ਦੇ ਯੋਗਦਾਨ ਅਤੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ। ਸੀਨੀਅਰ ਆਗੂ ਅੰਮ੍ਰਿਤ ਲਾਲ ਕਾਕਾ ਨੇ ਪਾਰਟੀ ਦੇ ਸ਼ੁਰੂਆਤੀ ਦੌਰ ਤੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ। ਉਨ੍ਹਾਂ ਪਾਰਟੀ ਦੇ ਪਸਾਰ ਦਾ ਸਿਹਰਾ ਹਲਕਾ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਸਿਰ ਬੰਨ੍ਹਦਿਆਂ ਕਿਹਾ ਕਿ ਉਨ੍ਹਾਂ ਦੀ ਦਿਨ-ਰਾਤ ਦੀ ਸਖ਼ਤ ਮਿਹਨਤ, ਲਗਨ ਅਤੇ ਸੁਚੱਜੀ ਅਗਵਾਈ ਸਦਕਾ ਹੀ ਅੱਜ ਸ਼ਾਹਕੋਟ ਹਲਕੇ ਦੇ ਹਰੇਕ ਪਿੰਡ ਵਿਚ ਭਾਜਪਾ ਦਾ ਇੱਕ ਮਜ਼ਬੂਤ ਕੇਡਰ ਖੜ੍ਹਾ ਹੋ ਚੁੱਕਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਯੂਥ ਆਗੂ ਰਵੀਸ਼ ਗੋਇਲ, ਸਾਬਕਾ ਮੰਡਲ ਪ੍ਰਧਾਨ ਸੰਜੀਵ ਸੋਬਤੀ, ਕੁਲਵਿੰਦਰ ਸਿੰਘ ਬਾਹਮਣੀਆਂ, ਸਾਬਕਾ ਐੱਮਸੀ ਅਨਵਰ ਘਈ, ਰਾਜੀਵ ਅਰੋੜਾ, ਸੇਵਾਮੁਕਤ ਏਐੱਸਆਈ ਗੁਰਮੀਤ ਸਿੰਘ, ਵਰਿੰਦਰ ਨਾਹਰ, ਅੰਮ੍ਰਿਤਪਾਲ ਸਿੰਘ ਜੋਨਾ, ਅਕਾਸ਼ਦੀਪ ਸਿੰਘ ਉੱਪਲ, ਨੈਣਦੀਪ ਸਿੰਘ ਪੰਨੂ, ਜੱਗਾ ਕੰਨੀਆਂ, ਸਰਬਜੀਤ ਸਿੰਘ ਉਦਾਸੀ, ਅਰਜਨ ਸਿੰਘ ਖਹਿਰਾ, ਜਸਵਿੰਦਰ ਸਿੰਘ ਸੈਦਪੁਰ, ਲਾਲ ਚੰਦ, ਸੁਖਵਿੰਦਰ ਸਮਰਾ, ਜਸਵੀਰ ਸਿੰਘ, ਨਿਰਮਲ ਸਿੰਘ, ਰਾਣੀ ਦੌਲਤਪੁਰ ਢੱਡਾ, ਅਨਿਲ ਕੌਸ਼ਲ, ਰਵਿੰਦਰ ਸਿੰਘ ਬਿੱਲੀ ਚਾਓ, ਚਿਮਨ ਮੰਡਿਆਲਾ, ਹਰਪ੍ਰੀਤ ਸਿੰਘ ਕੋਠਾ, ਜਰਨੈਲ ਕੋਹਾੜ ਕਲਾਂ, ਬਲਦੇਵ ਰਾਜ ਕਮਾਲਪੁਰ, ਭੋਲਾ ਬੁੱਢਣਵਾਲ, ਅਮਰਜੀਤ ਸਿੰਘ ਚੱਕ ਚੇਲਾ, ਸੋਨੀ ਅਟਵਾਲ ਲਸੂੜੀ, ਰਮਨ ਘਾਰੂ, ਸ਼ੈਰਫ ਘਈ, ਸੂਰਜ ਪ੍ਰਕਾਸ਼, ਜਗਤਾਰ ਸਿੰਘ, ਸਤਪਾਲ ਸਿੰਘ, ਸੋਹਲਜੀਤ ਸਿੰਘ, ਵਿਕਰਮ ਫਖਰੂਵਾਲ, ਬਲਵਿੰਦਰ ਸਿੰਘ ਬਿੱਲਾ, ਜਰਨੈਲ ਸਿੰਘ ਲਾਲੀ ਸੰਢਾਵਾਲ, ਸਰਵਣ ਕੁਮਾਰ ਬੀਰ ਬਾਲੋਕੀ, ਬਲਵਿੰਦਰ ਸਿੰਘ ਸਮੈਲਪੁਰ, ਪ੍ਰਵੀਨ ਕੁਮਾਰ ਟਾਕ ਆਦਿ ਹਾਜ਼ਰ ਸਨ।