ਰਾਣਾ ਨੂੰ ਇੰਚਾਰਜ ਥਾਪਣ ’ਤੇ ਹਾਈਕਮਾਂਡ ਦਾ ਕੀਤਾ ਧੰਨਵਾਦ
ਰਾਣਾ ਨੂੰ ਇੰਚਾਰਜ ਥਾਪਣ ‘ਤੇ ਭਾਜਪਾ ਵਰਕਰਾਂ ਨੇ ਹਾਈਕਮਾਂਡ ਦਾ ਕੀਤਾ ਧੰਨਵਾਦ
Publish Date: Thu, 19 Feb 2026 07:23 PM (IST)
Updated Date: Thu, 19 Feb 2026 07:24 PM (IST)

-ਭਾਜਪਾ ‘ਚ ਗਰਾਊਂਡ ’ਤੇ ਕੰਮ ਕਰਨ ਵਾਲਿਆਂ ਨੂੰ ਮਿਲਦੀ ਤਰਜੀਹ : ਹੀਰ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ਰੈਲੀ ਸਬੰਧੀ ਰਾਣਾ ਹਰਦੀਪ ਸਿੰਘ ਨੂੰ ਸ਼ਾਹਕੋਟ ਹਲਕੇ ਦੀ ਅਹਿਮ ਜ਼ਿੰਮੇਵਾਰੀ ਸੌਂਪਦਿਆਂ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣ ‘ਤੇ ਪਾਰਟੀ ਆਗੂਆਂ ਤੇ ਵਰਕਰਾਂ ਨੇ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ। ਸਾਬਕਾ ਐੱਮਸੀ ਹਰਦੇਵ ਸਿੰਘ ਪੀਟਾ ਦੇ ਗ੍ਰਹਿ ਵਿਖੇ ਕੀਤੀ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਮੰਡਲ ਪ੍ਰਧਾਨ ਤੇ ਆਈਟੀ ਵਿੰਗ ਦੇ ਇੰਚਾਰਜ ਕਮਲ ਹੀਰ ਅਤੇ ਸੀਨੀਅਰ ਆਗੂ ਅਰਜਨ ਸਿੰਘ ਖਹਿਰਾ ਨੇ ਕਿਹਾ ਕਿ ਹਾਈਕਮਾਂਡ ਨੇ ਰਾਣਾ ਹਰਦੀਪ ਸਿੰਘ ਵੱਲੋਂ ਹਲਕੇ ‘ਚ ਜ਼ਮੀਨੀ ਪੱਧਰ ‘ਤੇ ਕੀਤੇ ਗਏ ਕੰਮਾਂ ਦੇ ਆਧਾਰ ‘ਤੇ ਰੈਲੀ ਇੰਚਾਰਜ ਵਜੋਂ ਨਿਯੁਕਤੀ ਕੀਤੀ ਹੈ। ਭਾਜਪਾ ਵਿਚ ਬੰਦ ਕਮਰਿਆਂ ਦੀ ਰਾਜਨੀਤੀ ਦੀ ਬਜਾਏ ਗਰਾਊਂਡ ਜ਼ੀਰੋ ’ਤੇ ਲੋਕਾਂ ਵਿੱਚ ਵਿਚਰਨ ਵਾਲੇ ਆਗੂਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਆਗੂਆਂ ਨੇ ਰਾਣਾ ਹਰਦੀਪ ਸਿੰਘ ਦੀ ਕਾਰਜਸ਼ੈਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਪੂਰੀ ਤਨਦੇਹੀ ਨਾਲ ਲੋਕ ਸੇਵਾ ਲਈ ਕੰਮ ਕਰ ਰਹੇ ਹਨ। ਯੂਥ ਆਗੂ ਰਵੀਸ਼ ਗੋਇਲ ਨੇ ਕਿਹਾ ਕਿ ਮੋਗਾ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਨੂੰ ਲੈ ਕੇ ਸ਼ਾਹਕੋਟ ਹਲਕੇ ਦੇ ਵਰਕਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਰਾਣਾ ਹਰਦੀਪ ਸਿੰਘ ਦੀ ਅਗਵਾਈ ਹੇਠ ਹਲਕੇ ‘ਚ ਪਿੰਡ ਪੱਧਰ ‘ਤੇ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਰਾਣਾ ਹਰਦੀਪ ਸਿੰਘ ਦੀ ਅਗਵਾਈ ਹੇਠ ਸ਼ਾਹਕੋਟ ਹਲਕੇ ’ਚ ਭਾਜਪਾ ਹੋਰ ਮਜ਼ਬੂਤ ਹੋ ਕੇ ਉੱਭਰੇਗੀ। ਇਸ ਮੌਕੇ ਹਰਦੇਵ ਸਿੰਘ ਪੀਟਾ, ਕਮਲ ਨਾਹਰ, ਜਗਦੀਸ਼ ਵਡੇਹਰਾ, ਜਗਮੋਹਣ ਡਾਬਰ (ਸਾਰੇ) ਸਾਬਕਾ ਐੱਮਸੀ, ਜੱਗਾ ਕੰਨੀਆਂ ਮੰਡਲ ਪ੍ਰਧਾਨ, ਬਿਕਰਮਜੀਤ ਮੰਡਲ ਪ੍ਰਧਾਨ, ਭੋਲਾ ਬੁੱਢਣਵਾਲ ਪ੍ਰਧਾਨ ਐੱਸਸੀ ਮੋਰਚਾ, ਸ਼ੈਰਫ ਘਈ ਜਨਰਲ ਸੈਕਟਰੀ ਮੰਡਲ ਸ਼ਾਹਕੋਟ, ਅਨਿਲ ਗੋਇਲ ਜ਼ਿਲ੍ਹਾ ਸਕੱਤਰ, ਕੁਲਵਿੰਦਰ ਸਿੰਘ ਜੱਜ ਬਾਹਮਣੀਆਂ, ਸਾਹਿਲ ਸਚਦੇਵਾ ਮੰਡਲ ਪ੍ਰਧਾਨ ਲੋਹੀਆਂ, ਸ਼ੰਮੀ ਖੇੜਾ, ਸਾਬੀ ਉਦਾਸੀ, ਬੌਬੀ ਪੰਡਿਤ, ਸੁੱਖਾ ਤਲਵੰਡੀ, ਰਾਜਾ ਅਰੋੜਾ, ਸੰਦੀਪ ਗੁਪਤਾ, ਪ੍ਰੀਤ ਕੰਨੀਆਂ, ਸੁੱਖਾ ਕੰਨੀਆਂ, ਗੁਰਸੇਵਕ ਕੰਨੀਆਂ, ਸੰਜੀਵ ਸੋਬਤੀ ਸਾਬਕਾ ਮੰਡਲ ਪ੍ਰਧਾਨ, ਨੀਰਜ ਨਾਹਰ, ਜਰਨੈਲ ਸਿੰਘ ਕੋਹਾੜ, ਮਨਜੀਤ ਸਿੰਘ ਸੈਦਪੁਰੀ, ਰਾਹੁਲ ਪੰਡਤ, ਤਰਸੇਮ ਲਾਲ, ਅਮਰਜੀਤ ਸਿੰਘ ਫਾਜਲਵਾਲ, ਜਸਵਿੰਦਰ ਸਿੰਘ ਸਲੈਚਾਂ, ਲਾਲ ਚੰਦ ਸਲੈਚਾਂ, ਧਰਮਵੀਰ ਸਿੰਘ ਬਾਹਮਣੀਆਂ ਆਦਿ ਹਾਜ਼ਰ ਸਨ।