ਭਾਜਪਾ ਵਰਕਰਾਂ ਨੇ ਮੰਤਰੀ ਲਾਲਜੀਤ ਭੁੱਲਰ ਦਾ ਸਾੜਿਆ ਪੁਤਲਾ
ਭਾਜਪਾ ਵਰਕਰਾਂ ਨੇ ਲਾਲਜੀਤ ਭੁੱਲਰ ਦਾ ਪੁਤਲਾ ਸਾੜਿਆ
Publish Date: Mon, 23 Mar 2026 09:21 PM (IST)
Updated Date: Mon, 23 Mar 2026 09:22 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਭਾਜਪਾ ਜ਼ਿਲ੍ਹਾ ਜਲੰਧਰ ਦਿਹਾਤੀ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦੇ ਖਿਲਾਫ਼ ਇਕ ਤਿੱਖਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਜਨਰਲ ਸਕੱਤਰ ਮਨਮੀਤ ਸਿੰਘ ਵਿੱਕੀ ਨੇ ਕੀਤੀ। ਇਸ ਮੌਕੇ ਭਾਜਪਾ ਵਰਕਰਾਂ ਨੇ ਆਦਮਪੁਰ ਟੀ ਪੁਆਇੰਟ, ਨੈਸ਼ਨਲ ਹਾਈਵੇ, ਉੱਪਰ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਪੁਤਲਾ ਫੂਕ ਕੇ ਮੁਜ਼ਾਹਰਾ ਕੀਤਾ। ਮਨਮੀਤ ਸਿੰਘ ਵਿਕੀ ਨੇ ਸੰਬੋਧਨ ਦੌਰਾਨ ਕਿਹਾ ਕਿ ਡੀਐੱਮ ਦੀ ਮੌਤ ਬਹੁਤ ਦੁਖਦਾਈ ਘਟਨਾ ਹੈ ਤੇ ਇਸ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਹੋਵੇਗਾ। ਮਨਮੀਤ ਸਿੰਘ ਵਿਕੀ ਨੇ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਆਉਣ ਵਾਲੀਆਂ 2027 ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਸਫਾਇਆ ਹੋ ਸਕਦੀ ਹੈ। ਇਸ ਮੌਕੇ ਮੰਡਲ ਪ੍ਰਧਾਨ ਸਰਬਜੀਤ ਸਿੰਘ ਗਿੱਲ ਤੇ ਵੱਡੀ ਗਿਣਤੀ ’ਚ ਭਾਜਪਾ ਵਰਕਰਾਂ ਤੇ ਸਾਥੀਆਂ ਨੇ ਹਿੱਸਾ ਲਿਆ। ਮੌਜੂਦ ਵਰਕਰਾਂ ’ਚ ਮਨਮੀਤ ਸਿੰਘ ਵਿਕੀ, ਬਲਵੰਤ ਸਿੰਘ ਕਾਹਲੋਂ, ਕੁਲਵਿੰਦਰਜੀਤ ਸਿੰਘ, ਪਵਨ ਭੱਟੀ, ਵਿਸਾਲ ਗੁਪਤਾ, ਕੁਲਵੰਤ ਘੋੜਾ ਬਾਹੀ, ਸਨਦੀਪ ਸਾਡੀ, ਗੁਰਵੀਰ ਸਿੰਘ, ਮਨੀ ਢੱਡਾ ਸਨੋਰਾ, ਗੁਰਵੀਰ ਸਿੰਘ, ਸਮੀਰ ਸਭਰਵਾਲ, ਬਿੱਲਾ ਪੰਨੂ, ਸੰਦੀਪ, ਰਵੀ ਗਿਲ, ਪਰਮਿੰਦਰ ਰਾਣਾ, ਸੰਦੀਪ ਭੋਲਾ, ਬਿੱਲੀਅਮ, ਨਰਪਿੰਦਰ ਸਿੰਘ ਤੇ ਚਰਨਜੀਤ ਵਾਲੀਆ ਆਦਿ ਹਾਜ਼ਰ ਸਨ।