ਭਾਜਪਾ ਨਾ ਡਰੇਗੀ ਨਾ ਝੁਕੇਗੀ : ਹੁਰੀਆ
ਭਾਜਪਾ ਨਾ ਡਰੇਗੀ ਨਾ ਝੁਕੇਗੀ ਨਾ ਰੁਕੇਗੀ: ਯਜਿਤ ਹੁਰੀਆ
Publish Date: Thu, 02 Apr 2026 10:43 PM (IST)
Updated Date: Thu, 02 Apr 2026 10:46 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਭਾਜਪਾ ਸਪੋਰਟਸ ਸੈੱਲ ਪੰਜਾਬ ਦੇ ਸਾਬਕਾ ਜਨਰਲ ਸਕੱਤਰ ਯਜਿਤ ਹੁਰੀਆ ਨੇ ਚੰਡੀਗੜ੍ਹ ਦੇ ਸੈਕਟਰ-37 ਵਿਖੇ ਸਥਿਤ ਭਾਜਪਾ ਦਫ਼ਤਰ ਦੇ ਬਾਹਰ ਹੋਏ ਧਮਾਕੇ ਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਦੇ ਪੰਜਾਬ ਦੇ ਥਾਣਿਆਂ ਤੇ ਹਮਲੇ ਹੁੰਦੇ ਹਨ, ਕਦੇ ਡਾ. ਭੀਮਰਾਓ ਅੰਬੇਡਕਰ ਜੀ ਦੀ ਮੂਰਤੀ ਦੀ ਬੇਅਦਬੀ ਕੀਤੀ ਜਾਂਦੀ ਹੈ ਤੇ ਹੁਣ ਭਾਜਪਾ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਸਾਫ ਦਰਸਾਉਂਦਾ ਹੈ ਕਿ ਸੂਬੇ ਵਿੱਚ ਕਾਨੂੰਨ-ਵਿਵਸਥਾ ਨਾਂ ਕੋਈ ਚੀਜ਼ ਨਹੀਂ ਹੈl ਭਾਜਪਾ ਅਜਿਹੀਆਂ ਤਾਕਤਾਂ ਤੋਂ ਨਾ ਡਰੇਗੀ, ਨਾ ਝੁਕੇਗੀ ਤੇ ਨਾ ਹੀ ਰੁਕੇਗੀ। ਉਨ੍ਹਾਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਸਖਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।