ਭਾਜਪਾ ਆਗੂਆਂ ਵੱਲੋਂ ਡੀਸੀ ਦਾ ਸਵਾਗਤ
ਭਾਜਪਾ ਆਗੂਆਂ ਨੇ ਕੀਤਾ ਡੀਸੀ ਵਰਜੀਤ ਵਾਲੀਆ ਦਾ ਕੀਤਾ ਸਵਾਗਤ
Publish Date: Mon, 20 Apr 2026 07:53 PM (IST)
Updated Date: Mon, 20 Apr 2026 07:57 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਭਾਰਤੀ ਜਨਤਾ ਪਾਰਟੀ ਜਲੰਧਰ ਕੇਂਦਰੀ ਦੇ ਆਗੂਆਂ ਵੱਲੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦਾ ਰਸਮੀ ਸਵਾਗਤ ਕੀਤਾ ਗਿਆ। ਇਸ ਮੌਕੇ ਭਾਜਪਾ ਦੇ ਵਫਦ ਨੇ ਉਨ੍ਹਾਂ ਨੂੰ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ ਤੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਕੰਮਾਂ ਲਈ ਸ਼ੁੱਭ ਕਾਮਨਾਵਾਂ ਪ੍ਰਗਟ ਕੀਤੀਆਂ। ਇਸ ਮੌਕੇ ਭਾਜਪਾ ਜਲੰਧਰ ਕੇਂਦਰੀ ਦੇ ਕਾਰਜਕਾਰੀ ਪ੍ਰਧਾਨ ਇੰਜੀ. ਚੰਦਨ ਰਖੇਜਾ, ਐੱਸਸੀ ਮੋਰਚਾ ਪੰਜਾਬ ਤੋਂ ਪਰਮਜੀਤ ਬੱਗਾ ਜੌਹਲ, ਪਰਮਜੀਤ ਕੁਮਾਰ, ਭਾਜਪਾ ਮੰਡਲ 5 ਦੇ ਆਗੂ ਨਵੀਬ ਪ੍ਰਭਾਕਰ ਤੇ ਦਪਿੰਦਰ ਸਿੰਘ ਸਮੇਤ ਜਲੰਧਰ ਕੇਂਦਰੀ ਦੇ ਹੋਰ ਕਾਰਕੁੰਨ ਮੌਜੂਦ ਸਨ। ਇਸ ਸਬੰਧੀ ਗੱਲਬਾਤ ਕਰਦਿਆਂ ਇੰਜੀ. ਚੰਦਨ ਰਖੇਜਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਡੀਸੀ ਵਰਜੀਤ ਵਾਲੀਆ ਦੀ ਅਗਵਾਈ ਹੇਠ ਜਲੰਧਰ ਜ਼ਿਲ੍ਹਾ ਵਿਕਾਸ ਦੇ ਨਵੇਂ ਮਿਆਰ ਸਥਾਪਤ ਕਰੇਗਾ ਤੇ ਪ੍ਰਸ਼ਾਸਨਿਕ ਕੰਮਾਂ ’ਚ ਪਾਰਦਰਸ਼ਤਾ ਤੇ ਤੇਜ਼ੀ ਆਏਗੀ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਪ੍ਰਸ਼ਾਸਨ ਤੇ ਜਨਤਾ ਵਿਚਕਾਰ ਵਧੀਆ ਤਾਲਮੇਲ ਬਣੇਗਾ, ਜਿਸ ਨਾਲ ਆਮ ਲੋਕਾਂ ਨੂੰ ਲਾਭ ਹੋਵੇਗਾ। ਅੰਤ ’ਚ ਸਾਰੇ ਭਾਜਪਾ ਆਗੂਆਂ ਵੱਲੋਂ ਡੀਸੀ ਜਲੰਧਰ ਨੂੰ ਉਨ੍ਹਾਂ ਦੇ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।