ਚੋਣਾਂ ਜਿੱਤਣ ਲਈ ਦਰਜ ਕੀਤੇ ਸਨ ਝੂਠੇ ਪਰਚੇ : ਟੀਨੂੰ
ਦਿੱਲੀ ਚੋਣਾਂ ਜਿੱਤਣ ਲਈ ਭਾਜਪਾ ਨੇ ਕੇਜਰੀਵਾਲ ਤੇ ਸਿਸੋਦੀਆ 'ਤੇ ਕੀਤੇ ਝੂਠੇ ਪਰਚੇ - ਪਵਨ ਟੀਨੂੰ
Publish Date: Sat, 28 Feb 2026 07:41 PM (IST)
Updated Date: Sat, 28 Feb 2026 07:43 PM (IST)

-ਪਵਨ ਕੁਮਾਰ ਟੀਨੂੰ ਨੇ ਰੱਖਿਆ ਪੌਣੇ ਪੰਜ ਕਿਲੋਮੀਟਰ ਸੜਕ ਨਿਰਮਾਣ ਦਾ ਨੀਂਹ ਪੱਥਰ ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਦਿੱਲੀ ਚੋਣਾਂ ਜਿੱਤਣ ਲਈ ਹੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਤੇ ਕੀਤੇ ਝੂਠੇ ਪਰਚੇ ਕੀਤੇ ਤੇ ਉਨ੍ਹਾਂ ਨੂੰ ਨਜਾਇਜ਼ ਹੀ ਜੇਲ ’ਚ ਡੱਕਿਆ ਗਿਆ ਸੀ ਪਰ ਆਖਿਰਕਾਰ ਸੱਚਾਈ ਦੀ ਜਿੱਤ ਹੋਈ ਤੇ ਲੋਕਾਂ ਦੇ ਖੈਰ ਖੈਰਖਵਾਹ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਬਾਇੱਜ਼ਤ ਅਦਾਲਤ ਚੋਂ ਰਿਹਾਅ ਹੋਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਚੇਅਰਮੈਨ ਪੰਜਾਬ ਸਟੇਟ ਐਗਰੀਕਲਚਰ ਬੈਂਕ ਤੇ ਹਲਕਾ ਆਦਮਪੁਰ ਦੇ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਜੰਡੂ ਸਿੰਘਾ ਵਿਖੇ ਪੌਣੇ ਪੰਜ ਕਿਲੋਮੀਟਰ ਦੀ ਜੇ.ਐਚ.ਡੀ ਤੋਂ ਐਮ.ਈ.ਐਸ ਰੋਡ ਦੀ ਖਾਸ ਮੁਰੰਮਤ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਮੌਕੇ ਪੰਜਾਬੀ ਜਾਗਰਣ ਪ੍ਰਤੀਨਿੱਧੀ ਨਾਲ ਗੱਲਬਾਤ ਕਰਦਿਆਂ ਕੀਤਾ। ਪਵਨ ਟੀਨੂੰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਕਾਨੂੰਨ ਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਦਿਆਂ ਨਾਜਾਇਜ਼ ਤੇ ਗੈਰ ਸੰਵਿਧਾਨਕ ਤਰੀਕੇ ਨਾਲ ਦਿੱਲੀ ਦੇ ਆਮ ਲੋਕਾਂ ਲਈ ਕੰਮ ਕਰ ਰਹੇ ਲੋਕ ਸੇਵਕ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਝੂਠੇ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਤੇ ਝੂਠੇ ਮੁਕੱਦਮੇ ਚਲਾਏ। ਟੀਨੂੰ ਨੇ ਕਿਹਾ ਕਿ ਭਾਜਪਾ ਨੇ ਸੀਬੀਆਈ ਦੀ ਦੁਰਵਰਤੋਂ ਕਰਦਿਆਂ ਝੂਠੇ ਕੇਸ ਤਾਂ ਕੀਤੇ ਪਰ ਸੀਬੀਆਈ ਅਧਿਕਾਰੀ ਅਦਾਲਤ ਵਿੱਚ ਨਾ ਤਾਂ ਕੋਈ ਮਨੀ ਟ੍ਰੇਲ ਦਾ ਕੋਈ ਸਬੂਤ ਦੇ ਸਕੇ ਤੇ ਨਾ ਹੀ ਦੋਹਾਂ ਲੋਕ ਨਾਇਕਾਂ ਦੇ ਖਿਲਾਫ਼ ਭ੍ਰਿਸ਼ਟਾਚਾਰੀ ਦਾ ਕੋਈ ਕੋਈ ਪੁਖਤਾ ਸਬੂਤ ਦੇ ਸਕੇ, ਜਿਸ ਦੇ ਚਲਦਿਆਂ ਮਾਣਯੋਗ ਜੱਜ ਜਤਿੰਦਰ ਸਿੰਘ ਨੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਬਰੀ ਕਰ ਦਿੱਤਾ। ਟੀਨੂੰ ਨੇ ਕਿਹਾ ਕਿ ਜਿਵੇਂ ਕੁਦਰਤ ਦਾ ਇਹ ਨਿਯਮ ਹੈ ਕਿ ਸੱਚਾਈ ਨੂੰ ਪਰੇਸ਼ਾਨ ਤਾਂ ਜ਼ਰੂਰ ਕੀਤਾ ਜਾ ਸਕਦਾ ਹੈ ਪਰ ਅੰਤ ਸੱਚਾਈ ਦੀ ਜਿੱਤ ਹੁੰਦੀ ਹੈ ਤੇ ਇਸ ਮਾਮਲੇ ਚ ਵੀ ਭਾਜਪਾ ਦੇ ਆਮ ਆਦਮੀ ਪਾਰਟੀ ਖਿਲਾਫ ਰਚੀ ਗਈ ਘਿਨਾਉਣੀ ਸਾਜਿਸ਼ ਦਾ ਪਰਦਾਫਾਸ਼ ਹੋ ਗਿਆ ਹੈ ਤੇ ਲੋਕਾਂ ਸਾਮ੍ਹਣੇ ਸੱਚਾਈ ਕਾਨੂੰਨ ਤੇ ਸੱਚਾਈ ਦੀ ਜਿੱਤ ਹੋਈ ਹੈ। ਇਸ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲਖਬੀਰ ਸਿੰਘ ਹਜ਼ਾਰਾ ਨੇ ਸੜਕ ਨਿਰਮਾਣ ਦੇ ਸ਼ੁਰੂ ਕੀਤੇ ਗਏ ਕੰਮ ਦੇ ਉਦਘਾਟਨ ਤੇ ਖੁਸ਼ੀ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ, ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਤੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸਹਾਇਤਾ ਨਾਲ ਆਉਣ ਵਾਲੇ ਸਮੇਂ ਚ ਇਲਾਕੇ ਦੀਆਂ ਬਣਨ ਵਾਲੀਆਂ ਰਹਿੰਦੀਆਂ ਬਾਕੀ ਸੜਕਾਂ ਦੇ ਨਿਰਮਾਣ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾਵੇਗਾ।