ਹਿੱਕੀ ਨੇ ਸਾਥੀਆਂ ਸਮੇਤ ਮੋਗਾ ਰੈਲੀ ’ਚ ਕੀਤੀ ਸ਼ਮੂਲੀਅਤ
ਭਾਜਪਾ ਮਹਾਂਮੰਤਰੀ ਅਸ਼ੋਕ ਸਰੀਨ ਹਿੱਕੀ ਸਾਥੀਆਂ ਸਮੇਤ ਮੋਗਾ ਰੈਲੀ 'ਚ ਹੋਏ ਸ਼ਾਮਲ
Publish Date: Sat, 14 Mar 2026 08:39 PM (IST)
Updated Date: Sat, 14 Mar 2026 08:42 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਤਹਿਤ ਸ਼ਨਿਚਰਵਾਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਤੇ ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਵੱਲੋਂ ਮੋਗਾ ਵਿਖੇ ਮਹਾਂ ਰੈਲੀ ਕਰਵਾਈ। ਭਾਜਪਾ ਜਲੰਧਰ ਸ਼ਹਿਰੀ ਦੇ ਮਹਾਂ ਮੰਤਰੀ ਅਸ਼ੋਕ ਸਰੀਨ ਹਿੱਕੀ ਵੀ ਆਪਣੇ ਸਾਥੀਆਂ ਸਮੇਤ ਮੋਗਾ ਰੈਲੀ ਵਿਖੇ ਪਹੁੰਚੇ। ਇਸ ਸਬੰਧੀ ਗੱਲਬਾਤ ਕਰਦਿਆਂ ਅਸ਼ੋਕ ਸਰੀਨ ਹੱਕੀ ਨੇ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਤੇ ਪੰਜਾਬ ਨੂੰ ਇਕ ਅਮਨ ਕਾਨੂੰਨ ਨਾਲ ਸਮਰਥ ਸੂਬਾ ਬਣਾਉਣ ਲਈ ਸਿਰਫ਼ ਭਾਜਪਾ ਹੀ ਕੰਮ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦਾ ਕਾਰਜ ਸੰਭਾਲਿਆ ਹੈ ਉਦੋਂ ਤੋਂ ਹੀ ਦੇਸ਼ ਤਰੱਕੀ ਦੀ ਰਾਹ ’ਤੇ ਤੇਜ਼ੀ ਨਾਲ ਵੱਧ ਰਿਹਾ ਹੈ ਤੇ ਜੇਕਰ ਪੰਜਾਬ ਨੂੰ ਵੀ ਇਕ ਸਮਰਥ ਸੂਬਾ ਬਣਾਉਣਾ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਇਸ ਵਾਰ 2027 ’ਚ ਭਾਜਪਾ ਆਗੂਆਂ ਨੂੰ ਜਿੱਤਾ ਕੇ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਾਉਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਨਾਲ ਗੌਰਵ ਰਾਏ, ਸੰਨੀ ਸ਼ਰਮਾ, ਪਾਰਸ ਕੱਕੜ, ਅਰਜੁਨ ਹੈਪੀ, ਪਾਰਸ ਸ਼ਰਮਾ ਤੇ ਹਰਸ਼ ਰਾਏ ਸਮੇਤ ਵੱਡੀ ਗਿਣਤੀ ’ਚ ਭਾਜਪਾ ਸਮਰਥਕ ਮੌਜੂਦ ਸਨ।