ਬੀਜੇਪੀ ਵੱਲੋਂ 13 ਮੰਡਲਾਂ ਦੇ ਨਵੇਂ ਪ੍ਰਧਾਨ ਨਿਯੁਕਤ
ਬੀਜੇਪੀ ਵੱਲੋਂ 13 ਮੰਡਲਾਂ ਦੇ ਨਵੇਂ ਪ੍ਰਧਾਨ ਨਿਯੁਕਤ
Publish Date: Sat, 10 Jan 2026 06:26 PM (IST)
Updated Date: Sun, 11 Jan 2026 04:09 AM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਭਾਰਤੀ ਜਨਤਾ ਪਾਰਟੀ ਦੀ ਇਕ ਅਹਿਮ ਮੀਟਿੰਗ ਆਰਸੀ ਪਲਾਜ਼ਾ ਹੋਟਲ ’ਚ ਜ਼ਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ ਰਣਜੀਤ ਸਿੰਘ ਪਵਾਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਚੋਣ ਇੰਚਾਰਜ ਜੀਵਨ ਗਰਗ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ 19 ਮੰਡਲਾਂ ’ਚੋਂ 13 ਮੰਡਲਾਂ ਦੇ ਨਵੇਂ ਪ੍ਰਧਾਨ ਨਿਯੁਕਤ ਕੀਤੇ ਗਏ। ਨਿਯੁਕਤ ਕੀਤੇ ਗਏ ਮੰਡਲ ਪ੍ਰਧਾਨਾਂ ’ਚ ਗੁਰਾਇਆ ਮੰਡਲ ਤੋਂ ਵਿਪਨ ਆਨੰਦ ਦੀ ਥਾਂ ਰਾਜੀਵ ਪਰਾਸ਼ਰ, ਰੁੜਕਾ ਕਲਾਂ ਮੰਡਲ ਤੋਂ ਪ੍ਰੀਤੀ ਢੰਡਾ, ਪ੍ਰਤਾਬਪੁਰਾ ਮੰਡਲ ਤੋਂ ਰਾਮ ਰਾਜ ਵਿਰਦੀ, ਪੰਚਰੰਗਾ ਮੰਡਲ ਤੋਂ ਬਲਵੰਤ ਸਿੰਘ ਕਾਹਲੋਂ, ਬੱਲਾਂ ਮੰਡਲ ਤੋਂ ਅਜੀਤ ਸਿੰਘ, ਕਠਾਰ ਮੰਡਲ ਤੋਂ ਪਲਵਿੰਦਰ ਕੁਮਾਰ, ਅੱਪਰਾ ਮੰਡਲ ਤੋਂ ਅਭਿਸ਼ੇਕ ਸਿੰਘ, ਆਦਮਪੁਰ ਮੰਡਲ ਤੋਂ ਪਰਵਿੰਦਰ ਰਾਣਾ, ਅਲਾਵਲਪੁਰ ਮੰਡਲ ਤੋਂ ਨਿਸ਼ਾ ਬੇਰੀ ਤੇ ਭੋਗਪੁਰ ਮੰਡਲ ਤੋਂ ਸਰਬਜੀਤ ਕੌਰ ਨੂੰ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਪਵਾਰ ਨੇ ਨਵੇਂ ਨਿਯੁਕਤ ਪ੍ਰਧਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਰਟੀ ਨੂੰ ਜੜਾਂ ਤੱਕ ਮਜ਼ਬੂਤ ਕਰਨ ਲਈ ਸਾਰੇ ਅਹੁਦੇਦਾਰ ਮਿਲ ਕੇ ਕੰਮ ਕਰਨ। ਉਨ੍ਹਾਂ ਆਉਣ ਵਾਲੀਆਂ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਸੰਗਠਨ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਮੀਟਿੰਗ ’ਚ ਸੁਰਿੰਦਰ ਕੁਮਾਰ ਮਹਿਸਮਪੁਰ, ਬਲਵਿੰਦਰ ਸ਼ਰਮਾ, ਰਜਨੀ ਗਾਬਾ ਸਮੇਤ ਪਾਰਟੀ ਦੇ ਹੋਰ ਅਹੁਦੇਦਾਰ ਤੇ ਵਰਕਰ ਵੀ ਹਾਜ਼ਰ ਸਨ।