ਬਿਨਪਾਲਕੇ ਸਕੂਲ ਦੇ ਰਾਜੀਵ ਦੀ ਇਸਰੋ ਬੈਂਗਲੁਰੂ ਵਿਜ਼ਿਟ ਲਈ ਚੋਣ
ਬਿਨਪਾਲਕੇ ਸਕੂਲ ਦੇ ਵਿਦਿਆਰਥੀ ਰਾਜੀਵ ਕੁਮਾਰ ਦੀ ਇਸਰੋ ਬੰਗਲੌਰ ਵਿਜ਼ਿਟ ਲਈ ਚੋਣ
Publish Date: Wed, 11 Mar 2026 09:51 PM (IST)
Updated Date: Wed, 11 Mar 2026 09:54 PM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਬਿਨਪਾਲਕੇ (ਜਲੰਧਰ) ਦੇ 7ਵੀ ਕਲਾਸ ਦੇ ਵਿਦਿਆਰਥੀ ਰਾਜੀਵ ਕੁਮਾਰ ਨੂੰ ਜ਼ਿਲ੍ਹਾ ਜਲੰਧਰ ’ਚੋਂ ਇਸਰੋ (ਬੈਂਗਲੁਰੂ) ਵਿਜ਼ਿਟ ਲਈ ਚੁਣਿਆ ਗਿਆ ਹੈ। ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਨੇ ਦੱਸਿਆ ਕਿ 7ਵੀ, 9ਵੀ ਤੇ 11ਵੀ ਕਲਾਸ ਦੇ ਵਿਦਿਆਰਥੀਆਂ ਲਈ ਇਸਰੋ ਨਾਲ ਸਬੰਧਤ ਲਿਖਤੀ ਕੁਇਜ਼ ਮੁਕਾਬਲਾ ਬਲਾਕ ਪੱਧਰ ’ਤੇ ਕਰਵਾਇਆ ਗਿਆ। ਇਸ ਤੋਂ ਬਾਅਦ ਜੇਤੂ ਵਿਦਿਆਰਥੀਆਂ ਦਾ ਜ਼ਿਲ੍ਹਾ ਪੱਧਰੀ ਮੁਕਾਬਲਾ ਸਕੂਲ ਆਫ ਐਮੀਨੈਂਸ, ਆਦਮਪੁਰ ਵਿਖੇ ਬਲਾਕ ਨੋਡਲ ਅਫਸਰ ਆਦਮਪੁਰ, ਰਾਮ ਆਸਰਾ ਦੀ ਅਗਵਾਈ ’ਚ ਕਰਵਾਇਆ ਗਿਆ। ਇਸ ਮੁਕਾਬਲੇ ’ਚ ਰਾਜੀਵ ਕੁਮਾਰ ਨੂੰ ਜੇਤੂ ਐਲਾਨਿਆ ਗਿਆ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਉਸ ਨੂੰ ਸਕੂਲ ਆਫ ਇਮਿਨੈਂਸ ਆਦਮਪੁਰ ਵਿਖੇ ਮੈਡਲ ਤੇ ਮੈਰਿਟ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਪੁੱਜਣ ’ਤੇ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਤੇ ਸਟਾਫ਼ ਵੱਲੋਂ ਰਾਜੀਵ ਕੁਮਾਰ ਨੂੰ ਮੁਬਾਰਕਬਾਦ ਦਿੱਤੀ ਗਈ ਤੇ ਮੈਡਲ ਤੇ ਮੈਰਿਟ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਿਦਿਆਰਥੀ ਦੇ ਪਿਤਾ ਸੁਬੋਧ ਮੰਡਲ ਤੇ ਮਾਤਾ ਪੂਨਮ ਦੇਵੀ ਵੀ ਹਾਜ਼ਰ ਸਨ। ਰਾਜੀਵ ਕੁਮਾਰ ਦੇ ਗਾਈਡ ਅਧਿਆਪਕ ਜਗਦੀਪ ਸਿੰਘ ਤੇ ਲੈਕਚਰਾਰ ਬਲਜੀਤ ਕੌਰ ਨੇ ਵੀ ਉਸਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ। ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਨੇ ਦੱਸਿਆ ਕਿ ਵਿਭਾਗ ਵੱਲੋਂ ਰਾਜੀਵ ਕੁਮਾਰ ਦਾ ਇਸਰੋ ਬੰਗਲੌਰ ਦਾ ਵਿਜ਼ਿਟ ਲਾਇਆ ਜਾਵੇਗਾ। ਸਨਮਾਨ ਸਮਾਗਮ ’ਚ ਸਕੂਲ ਸਟਾਫ਼ ਲੈਕਚਰਾਰ ਬਲਜੀਤ ਕੌਰ, ਗਗਨਦੀਪ ਕੌਰ, ਜਗਦੀਪ ਸਿੰਘ ਤੇ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।